ਅੰਮ੍ਰਿਤਸਰ, 10 ਜੂਨ:
ਆਈ ਟੀ ਆਈ ਟ੍ਰੇਨਿੰਗ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸ੍ਰੀ ਨਾਸਿਰ ਅਲੀ ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰ ਵਿਕਰਮਜੀਤ ਸਿੰਘ ਸੈਣੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਵਫ਼ਦ ਸ੍ਰੀਮਤੀ ਸੀਮਾ ਜੈਨ (IAS) ਮਾਨਯੋਗ ਵਧੀਕ ਮੁੱਖ ਸਕੱਤਰ , ਤਕਨੀਕੀ ਸਿੱਖਿਆ ਅਤੇ । ਪ੍ਰੈਸ ਨੂੰ ਜਾਣਕਾਰੀ ਦਿੰਦੇ ਸ੍ਰ ਗੁਰਚਰਨ ਸਿੰਘ ਗਿੱਲ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਤੋ ਪਹਿਲਾ ਕਾਂਗਰਸ ਸਰਕਾਰ ਵਿੱਚ ਸ੍ਰ ਚਰਨਜੀਤ ਸਿੰਘ ਚੰਨੀ ਕੈਬਿਨਟ ਮੰਤਰੀ ਰਹਿਣ ਅਤੇ ਮੁੱਖ ਮੰਤਰੀ ਬਣਨ ਤੇ ਵੀ ਪ੍ਰਿੰਸੀਪਲ (ਜੂ.ਸ) ਦੀ ਪ੍ਰਮੋਸ਼ਨਾਂ ਲਈ ਚੱਕਰ ਕੱਟਦੇ ਹੀ ਸਾਥੀ ਰਿਟਾਇਰ ਹੋ ਗਏ । ਇਸ ਤਰਾ ਇੰਸਟਕਟਰਾਂ(ਟੈਕਨੀਕਲ) ਦੀ ਸੀਨੀਆਰਤਾ ਸੂਚੀ ਵੀ ਅਪ-ਡੇਟ ਨਹੀ ਕਰਵਾ ਸਕੇ । ਹੁਣ ਸ੍ਰ ਹਰਜੋਤ ਸਿੰਘ ਬੈਂਸ ਕੈਬਿਨਟ ਮੰਤਰੀ ਅਤੇ ਸ੍ਰੀਮਤੀ ਸੀਮਾ ਜੈਨ ਜੀ ਦੀ ਅਗਵਾਈ ਹੇਠ ਇੰਸਟਕਟਰਾਂ (ਟੈਕਨੀਕਲ)ਸੀਨੀਆਰਤਾ ਸੂਚੀ ਅਪਡੇਟ ਕੀਤੀ , ਨਾਲ ਹੀ ਟ੍ਰੇਨਿੰਗ ਅਫ਼ਸਰਾਂ 158 ਵਿੱਚੋ 116 ਪਦ-ਉੱਨਤੀ ਕਰਕੇ ਅੱਜ ਤੱਕ(ਆਈ ਟੀ ਆਈ ਵਿੰਗ) ਇਤਿਹਾਸ ਰਚ ਦਿੱਤਾ ।
ਜਿਸ ਕਾਰਨ ਅੱਜ ਪੰਜਾਬ ਦੀਆਂ ਆਈ.ਟੀ.ਆਈਜ਼ ਵਿੱਚ ਇੰਸਟਕਟਰਾਂ ਵਿੱਚ ਕੰਮ ਕਰਨ ਦਾ ਨਵਾ ਜੋਸ਼ ਪੈਦਾ ਹੋ ਗਿਆ । ਪਹਿਲਾ 24-26 ਸਾਲਾਂ ਦੀ ਸਰਵਿਸ ਕਰਕੇ ਬਿਨਾ ਪ੍ਰਮੋਸ਼ਨਾ ਦੇ ਰਿਟਾਇਰ ਹੋ ਜਾਦੇ ਸੀ । ਮੈਡਮ ਸੀਮਾ ਜੈਨ ਵਧੀਕ ਮੁੱਖ ਸਕੱਤਰ ਜੀ ਨੇ ਐਸੋਸੀਏਸ਼ਨ ਨੂੰ ਵਿਸਵਾਸ ਦਵਾਇਆ ਕਿ ਜਲਦੀ ਹੀ 831 ਇੰਸਟਕਟਰਾਂ ਦੀਆ ਪੋਸਟਾਂ ਵੀ ਪੀ.ਐਸ.ਐਸ.ਬੀ ਵੱਲੋ ਭਰਨ ਦੀ ਕਰਵਾਈ ਕਰਾਈ ਜਾ ਰਹੀ ਹੈ ਫਿਰ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਸ੍ਰੀ ਮਨੋਜ ਕੁਮਾਰ ਗੁਪਤਾ ਜੀ ਨੂੰ ਸੰਯੁਕਤ ਡਾਇਰੈਕਟਰ ਤੋ ਪਦ-ਉੱਨਤ ਹੋਕੇ ਵਧੀਕ ਡਾਇਰੈਕਟਰ , ਸ੍ਰੀ ਵਿਜੈਇੰਦਰ ਧਵਨ ਜੀ ਅਤੇ ਸ੍ਰ ਅਮਰਜੀਤ ਸਿੰਘ ਜੀ ਨੂੰ ਡਿਪਟੀ ਡਾਇਰੈਕਟਰ ਪਦ-ਉੱਨਤ ਹੋਣ ਤੇ ਐਸੋਸੀਏਸ਼ਨ ਵੱਲੋ ਮੁਬਾਰਕਾਂ ਦਿੱਤੀਆ , ਲਿਖਤੀ ਰੂਪ ਵਿੱਚ ਐਸੋਸੀਏਸ਼ਨ ਵਲੋਂ ਵਿਸਵਾਸ ਦਿਵਾਇਆ ਗਿਆ ਕਿ ਵਿਭਾਗ ਦੀ ਤਰੱਕੀ ਲਈ ਅਸੀ ਤੁਹਾਡੇ ਨਾਲ ਹਾ । ਸਾਡੀ ਐਸੋਸੀਏਸ਼ਨ ਵੀ ਆਪ ਜੀ ਤੋ ਆਸ ਕਰਦੀ ਹੈ। ਕਿ ਆਉਣ ਵਾਲੇ ਭਵਿੱਖ ਵਿੱਚ ਵੀ ਹੋਰ ਵਿਭਾਗ ਦੀਆਂ ਸਾਡੀ ਵਾਜਿਬ ਮੰਗਾ ਨੂੰ ਹੱਲ ਕਰਵਾਉਣ ਵਿੱਚ ਵੀ ਮਾਰਗ ਦਰਸ਼ਨ ਕਰੋਗੇ । ਡਾਇਰੈਕਟਰ ਸਾਹਿਬ ਦਫ਼ਤਰੀ ਰੁਝੇਵੇ ਕਾਰਨ ਬਾਹਰ ਗਏ ਸੀ ।ਜਿਹਨਾਂ ਦਾ ਫਿਰ ਸਮਾਂ ਕੱਢਕੇ ਐਸੋਸੀਏਸ਼ਨ ਵੱਲੋ ਧੰਨਵਾਦ ਕੀਤਾ ਜਾਵੇਗਾ । ਵਫਦ ਵਿੱਚ ਸ੍ਰ ਗੁਰਬਿੰਦਰ ਸਿੰਘ ( ਰੋਪੜ), ਸ੍ਰੀ ਰਕੇਸ਼ ਕੁਮਾਰ (ਮੁਹਾਲੀ) , ਸ੍ਰ ਧਨਵੰਤ ਸਿੰਘ( ਮੁਕਤਸਰ),ਸ੍ਰ ਸੁਰਜੀਤ ਸਿੰਘ ਸੰਧੂ ਜੋਨਲ ਪ੍ਰਧਾਨ (ਪਟਿਆਲਾ) ਆਦਿ ਹਾਜਰ ਸਨ।