ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਤੇ ਪੱਤਰਕਾਰ ਸੰਨੀ ਸਹੋਤਾ ਤੇ ਇਕ ਵਾਰ ਫਿਰ ਗੇਟ ਹਕੀਮਾਂ ਪੁਲਸ ਨੇ ਕੀਤਾ ਮਾਮਲਾ ਦਰਜਆਮ ਆਦਮੀ ਪਾਰਟੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪੁਲਿਸ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਬਿਨਾਂ ਸਬੂਤਾਂ ਦੇ ਆਧਾਰ ਤੇ ਕੀਤਾ ਗਿਆ ਹੈ ਮਾਮਲਾ ਦਰਜ
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸੈਂਟਰਲ ਅੰਮ੍ਰਿਤਸਰ ਤੋਂ ਬਲਾਕ ਇੰਚਾਰਜ ਸੰਨੀ ਸਹੋਤਾ ਦੇ ੳੁੱਤੇ ਗੇਟ ਹਕੀਮਾਂ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਕਿ ਹੁਣ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਜੋ ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਤੇ ਪੱਤਰਕਾਰ ਸਨੀ ਸਹੋਤਾ ਦੇ ਉਤੇ ਮਾਮਲਾ ਦਰਜ ਕੀਤਾ ਗਿਆ ਹੈ ਉਹ ਬੇਬੁਨਿਆਦੀ ਹੈ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ ਕਿ ਸੰਨੀ ਸਹੋਤਾ ਵੱਲੋਂ ਕਿਸੇ ਮਨਪ੍ਰੀਤ ਨਾਮ ਦੇ ਵਿਅਕਤੀ ਦੇ ਉੱਤੇ ਤੇਜ਼ਾਬ ਸੁੱਟਿਆ ਗਿਆ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਹੈ ਉੱਥੇ ਆਮ ਆਦਮੀ ਪਾਰਟੀ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਦਰਖਾਸਤ ਵਿੱਚ ਜੋ ਘਟਨਾ ਦਾ ਟਾਇਮ ਲਿਖਵਾਇਆ ਗਿਆ ਹੈ ਉਸ ਸਮੇਂ ਸੰਨੀ ਸਹੋਤਾ ਆਪਣੇ ਦਫਤਰ ਵਿਚ ਬੈਠਾ ਸੀ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਉਨ੍ਹਾਂ ਦੇ ਕੋਲ ਹੈ ਅਤੇ ਇਹ ਮਾਮਲਾ ਸਿਰਫ਼ ਰਾਜਨੀਤਕ ਦਬਾਅ ਕਾਰਨ ਹੀ ਸੰਨੀ ਸਹੋਤਾ ਦੇ ਉੱਤੇ ਕੀਤਾ ਗਿਆ ਹੈ ਕਿਉਂਕਿ ਲਗਾਤਾਰ ਹੀ ਕਾਂਗਰਸ ਪਾਰਟੀ ਸੰਨੀ ਸਹੋਤਾ ਤੇ ਦਬਾਅ ਬਣਾ ਰਹੀ ਸੀ ਕਿ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਵੇ ਲੇਕਿਨ ਅਜਿਹਾ ਨਾ ਕਰਨ ਤੇ ਸੰਨੀ ਸਹੋਤਾ ਦੇ ਉਤੇ ਮਾਮਲਾ ਦਰਜ ਕੀਤਾ ਗਿਆ ਪਰਮਿੰਦਰ ਸਿੰਘ ਸੇਠੀ ( ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ )