Site icon Live Bharat

ਅਕਾਲੀਦਲ ਉਮੀਦਵਾਰ ਹਰਪਾਲ ਜੁਨੇਜਾ ਦੀ ਤਰਫ ਤੋਂ ਸ਼ਹਿਰ ਦੇ ਵਿੱਚ ਕੀਤਾ ਗਿਆ ਚੋਣ ਪ੍ਰਚਾਰ

ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਰਫੋਂ ਪਟਿਆਲਾ ਸ਼ਹਿਰੀ ਤੋਂ ਐਲਾਨੇ ਬਹੁਜਨ ਸਮਾਜ ਪਾਰਟੀ ਅਤੇ ਅਕਾਲੀਦਲ ਉਮੀਦਵਾਰ ਹਰਪਾਲ ਜੁਨੇਜਾ ਦੀ ਤਰਫ ਤੋਂ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਕੀਤਾ ਗਿਆ ਚੋਣ ਪ੍ਰਚਾਰ ਇਸ ਮੌਕੇ ਤੇ ਹਰਪਾਲ ਜੁਨੇਜਾ ਦੀ ਤਰਫ ਤੋਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਤੋਂ ਲੈ ਕੇ ਕਿਲਾ ਚੌਂਕ ਤੱਕ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ

ਇਸ ਮੌਕੇ ਤੇ ਪਟਿਆਲਾ ਸ਼ਹਿਰੀ ਉਮੀਦਵਾਰ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਹਰਪਾਲ ਜੁਨੇਜਾ ਨੇ ਆਖਿਆ ਕੇ ਮੈਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਦਾਰੀ ਦਿੱਤੀ ਤੇ ਅੱਜ ਅਸੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਤੋਂ ਹੁੰਦੇ ਹੋਏ ਤਵਕੜੀ ਮੋੜ,ਅਨਾਰਦਾਨਾ ਚੌਕ,ਤੋਂ ਹੁੰਦੇ ਹੋਏ ਕਿਲਾ ਚੌਕ ਤੱਕ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾਵੇਗਾ ਪਟਿਆਲਾ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ ਅਤੇ ਜੋ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਦੀ ਤਰਫ ਤੋਂ ਇਹਨਾਂ ਉਪਰ ਗੁੰਡਾ ਰਾਜ ਕੀਤਾ ਗਿਆ ਹੈ ਉਹ ਵੀ ਦੂਰ ਕੀਤਾ ਜਾਵੇਗਾ ਇਸ ਮੌਕੇ ਚੋਣ ਪ੍ਰਚਾਰ ਦੇ ਵਿੱਚ ਪਟਿਆਲਾ ਸ਼ਹਿਰੀ ਉਮੀਦਵਾਰ ਤੋਂ ਇਲਾਵਾ ਅਕਾਲੀ ਦਲ ਦੇ ਵੱਖ ਵੱਖ ਵਰਕਰ ਅਤੇ ਵੱਖ ਵੱਖ ਨੁਮਾਇੰਦੇ ਸ਼ਾਮਲ ਸਨ

Exit mobile version