ਪੁਲਿਸ ਦੀ ਵਰਦੀ ਵਿਚ ਆਏ ਲੁਟੇਰੇ ਕੀਤੀ ਫ਼ਿਲਮੀ ਅੰਦਾਜ਼ ਵਿਚ ਲੁੱਟ

0
193

ਮਖੂ ਵਾਸੀ ਰਣਜੀਤ ਸਿੰਘ ਜੋ ਕਿ ਇਕ ਪਾਸ਼ ਕਲੋਨੀ ਵਿਚ ਰਹਿੰਦਾ ਹੈ ਅਤੇ ਮੇਨ ਬਜਾਰ ਮਖੂ ਵਿੱਚ ਬਲਵੰਤ  ਜਿਊਲਰ ਦੇ ਨਾਂ ਤੇ   ਸੁਨਿਆਰੇ ਦੀ ਦੁਕਾਨ ਕਰਦਾ ਹੈ  ਜੇਕਰ ਅੱਜ ਸਵੇਰੇ ਜਦੋਂ ਡੋਰ ਬੈੱਲ ਵੱਜੀ ਤਾਂ ੳੁਨ੍ਹਾਂ ਕੈਮਰੇ ਰਾਹੀਂ ਦੇਖਿਆ ਕੀ ਤਿੰਨ ਪੁਲੀਸ ਮੁਲਾਜ਼ਮ ਬਾਹਰ ਖੜ੍ਹੇ ਹਨ ਦਰਵਾਜਾ ਖੁੱਲਨ ਤੇ  ਫਰਜ਼ੀ ਪੁਲਸ ਮੁਲਾਜ਼ਮਾਂ ਨੇ ਅੰਦਰ ਆ ਕੇ  ਉਹਨਾਂ ਤੇ  ਸੂਰੀ ਦੀ ਗਹਿਣੇ ਖਰੀਦਣ ਦਾ ਇਲਜ਼ਾਮ ਲਾ ਧਮਕਾਉਣਾ ਸ਼ੁਰੂ ਕਰ ਦਿੱਤਾ  ਜਦੋਂ ਰਣਜੀਤ ਸਿੰਘ ਅਤੇ ਉਸ ਦੇ ਲੜਕੇ ਤਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਕੋਈ ਵੀ ਚੋਰੀ ਦੇ ਗਹਿਨੇ ਨਹੀਂ ਖਰੀਦੇ ਤਾਂ ਉਹ ਆਪਣੇ  ਅਸਲੀ ਰੂਪ ਵਿੱਚ ਆ ਗਏ ਅਤੇ ਉਨ੍ਹਾਂ ਦੀ ਦੋ ਸਾਲ ਦੀ ਬੱਚੀ ਉਪਰ ਪਿਸਤੌਲ   ਤਾਣ ਕੇ ਘਰ ਵਿਚ ਪਏ ਸਾਰੇ ਗਹਿਣੇ  ਲੁੱਟ ਕੇ ਅਤੇ ਪਰਵਾਰਿਕ ਮੈਂਬਰਾਂ ਦੀ ਕੁੱਟਮਾਰ ਕਰ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਫਰਾਰ ਹੋ ਗਏ