ਜ਼ਮੀਨ ਦੀ ਵੰਡ ਕਰਦੇ ਸਮੇਂ ਵੱਟ ਪਾਉਣ ਨੂੰ ਲੈਕੇ ਹੋਈ ਤਕਰਾਰ ਵਿਚ ਚੱਲੀਆਂ ਗੋਲੀਆਂ

0
204

ਜ਼ਮੀਨ ਦੀ ਵੰਡ ਕਰਦੇ ਸਮੇਂ ਵੱਟ ਪਾਉਣ ਨੂੰ ਲੈਕੇ ਹੋਈ ਤਕਰਾਰ ਵਿਚ ਚੱਲੀਆਂ ਗੋਲੀਆਂ ਘਰ ਅਤੇ ਕਾਰ ਦੀ ਭੰਨਤੋੜ ਪੁਲੀਸ ਮਾਮਲਾ ਦਰਜ
ਐਂਕਰ ਜ਼ਿਲ੍ਹਾਂ ਤਰਨਤਾਰਨ ਦੇ ਥਾਣਾ ਵਲਟੋਹਾ ਦੀ ਪੁਲੀਸ ਚੌਕੀਂ ਅਲਗੋਂ ਕੋਠੀ ਅਧੀਨ ਪੈਂਦੇ ਪਿੰਡ ਅਲਗੋਂ ਖੁਰਦ ਦੇ ਰਹਿਣ ਵਾਲੇ ਜਸਬੀਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਅਵਤਾਰ ਸਿੰਘ ਹੁਣੀ ਚਾਰ ਭਰਾ ਹਨ ਅਤੇ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਜੋ ਕਿ ਉਹ ਆਪਣੇ ਚਾਚੇ ਜਗਤਾਰ ਸਿੰਘ ਨਾਲ ਸਾਂਝੇ ਤੌਰ ਤੇ ਵਾਉਂਦੇ ਸਨ ਅਤੇ ਕਲ ਉਨ੍ਹਾਂ ਦੇ ਚਾਚੇ ,ਤਾਏ ਵਲੋਂ ਉਨ੍ਹਾਂ ਦੀ ਜ਼ਮੀਨ ਦੀ ਵੰਡ ਕਰਵਾਈ ਜਾ ਰਹੀ ਕਿ ਉਨ੍ਹਾਂ ਦੇ ਕੋਲ ਤਿੰਨ ਗੱਡੀਆਂ ਆ ਰੁਕੀਆਂ ਜਿਨ੍ਹਾਂ ਵਿਚੋਂ 14-15 ਵਿਅਕਤੀ ਉਤਰੇ ਜਿਨ੍ਹਾਂ ਵਿਚ ਉਸਦੇ ਚਾਚੇ ਦਾ ਲੜਕਾ ਗੁਰਬੀਰ ਸਿੰਘ ਵੀ ਸ਼ਾਮਿਲ ਸੀ ਅਤੇ ਗੁਰਬੀਰ ਸਿੰਘ ਦੇ ਹੱਥ ਵਿਚ ਪਿਸਟਲ ਸੀ ਜਦ ਕਿ ਬਾਕੀਆਂ ਕੋਲ ਪਿਸਟਲ,ਰਿਵਾਲਵਰ,315 ਬੋਰ ਰਾਈਫਲ,12 ਬੋਰ ਰਾਈਫਲ,ਦਾਤਰ,ਕਿਰਪਾਨਾਂ ਸਨ ਜਿਨ੍ਹਾਂ ਸਾਨੂੰ ਲਲਕਾਰਦੇ ਹੋਏ ਆਏ ਜਿਸ ਅਸੀਂ ਆਪਣੇ ਘਰ ਵਿਚ ਆ ਗਏ ਤਾਂ ਉਨ੍ਹਾਂ ਵੀ ਸਾਡੇ ਘਰ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਸਮਾਨ ਅਤੇ ਗੱਡੀ ਦੀ ਭੰਨਤੋੜ ਕਰ ਦਿੱਤੀ ਅਤੇ ਧਮਕੀਆਂ ਦਿੰਦੇ ਵਾਪਸ ਚੱਲੇ ਗਏ ਜਿਸਦੀ ਸੂਚਨਾ ਉਨ੍ਹਾਂ ਪੁਲੀਸ ਚੌਕੀਂ ਅਲਗੋਂ ਕੋਠੀ ਨੂੰ ਦੇ ਦਿੱਤੀ ਅਤੇ ਪੁਲੀਸ ਵੀ ਮੌਕੇ ਤੇ ਪੁੱਜੀ

ਇਸ ਸੰਬੰਧੀ ਜਦ ਦੂਜੀ ਧਿਰ ਦਾ ਪੱਖ ਜਾਨਣਾ ਚਾਹ ਚਾਹਿਆ ਤਾਂ ਉਹ ਘਰ ਵਿਚ ਮੌਜੂਦ ਨਹੀਂ ਸਨ
ਇਸ ਸੰਬੰਧੀ ਚੌਕੀਂ ਇੰਚਾਰਜ ਅਲਗੋਂ ਕੋਠੀ ਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਸਬੀਰ ਸਿੰਘ ਬਿਆਨਾਂ ਦੇ ਅਧਾਰ ਮਾਮਲਾ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ 2 ਵਿਆਕਤੀ ਗੁਰਬੀਰ ਸਿੰਘ ਅਤੇ ਜਗਤਾਰ ਸਿੰਘ ਸਮੇਤ 13-14 ਅਣਪਛਾਤੇ ਵਿਅਕਤੀਆਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਕਿਸੇ ਧਿਰ ਦਾ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਉਕਤ ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ