ਤਰਨਤਾਰਨ ਦੇ ਪਿੰਡ ਸ਼ੇਰੋਂ ‘ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਅੰਗ੍ਰੇਜ ਸਿੰਘ ਵਾਸੀ ਪਿੰਡ ਛਾਪੇਵਾਲੀ ਥਾਣਾ ਮਲੋਟ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ .ਐੱਸ.ਪੀ ਪੱਟੀ ਕੁਲਜਿੰਦਰ ਸਿੰਘ ਨੇ ਦੱਸਿਆ
ਕਿ ਜਸਦੀਪ ਸਿੰਘ ਅਤੇ ਸੁਖਵੰਤ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਸੁਖਵੰਤ ਸਿੰਘ ਪੱਪੂ ਅਤੇ ਉਸ ਦੇ ਲੜਕੇ ਨੇ ਜ਼ਬਰਦਸਤੀ ਜ਼ਮੀਨ ਵਾਹੁਣ ਲੱਗ ਪਏ ਅਤੇ ਜਸਦੀਪ ਸਿੰਘ ਦਾ ਜ਼ਮੀਨ ਦੇ ਨਾਲ ਘਰ ਹੈ ਜੋ ਇਹ ਸਭ ਕੁਝ ਵੇਖ ਕੇ ਸੁਖਵੰਤ ਸਿੰਘ ਪੱਪੂ ਪਾਰਟੀ ਨੂੰ ਰੋਕਣ ਲੱਗਾ ਤਾਂ ਇਸੇ ਦੌਰਾਨ ਸੁਖਵੰਤ ਸਿੰਘ ਪਾਰਟੀ ਨੇ ਜਸਦੀਪ ਸਿੰਘ ਪਾਰਟੀ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਇਕ ਗੋਲੀ ਅੰਗਰੇਜ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਸ਼ਾਹ ਪਿਆਲਾ ਮਲੋਟ ਵਜੋਂ ਹੋਈ ਹੈ ਅਤੇ ਉਨ੍ਹਾਂ ਦੇ ਨਾਲ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਗ੍ਰਹਿ ਜਿਨ੍ਹਾਂ ਨੂੰ ਜ਼ੇਰੇ ਇਲਾਜ ਅੰਮ੍ਰਿਤਸਰ ਪ੍ਰਾਈਵੇਟ ਹੌਸਪਿਟਲ ਵਿਖੇ ਭੇਜ ਦਿੱਤਾ ਹੈ ਡੀ.ਐੱਸ.ਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਮੁਕੱਦਮਾ ਦਰਜ ਰਜਿਸਟਰ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ