ਹੋਸ਼ਿਆਰਪੁਰ ਪੁਲਿਸ ਨੇ 40 ਬੋਰੇ ( 10 ਕੁਇੰਟਲ )ਡੋਡੇ ਚੂਰਾ ਪੋਸਤ ਕਿੱਤੇ ਜਬਤ

0
307

ਗੋਰਵ ਗਰਗ ਆਈ.ਪੀ.ਐਸ. , ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਦੇ ਦਿਸ਼ਾ ਨਿਰਦੇਸਾ ਅਨੁਸਾਰ ਮਾੜੇ ਅੰਨਸਰਾਂ ਤੇ ਕਾਬੂ ਪਾਉਣ ਲਈ ਜ਼ੋ ਸਪੈਸ਼ਲ ਅਭਿਆਨ ਚਲਾਇਆ ਗਿਆ ਸੀ ਉਸੇ ਤਹਿਤ ਸਬ ਡਵੀਜਨ ਟਾਂਡਾ ਵਿਖੇ ਸਪੈਸਲ ਨਾਕਾਬੰਦੀ ਇਸ ਦੌਰਾਨ ਦਲਜੀਤ ਸਿੰਘ ਖੱਖ , ਉਪ ਪੁਲਿਸ ਕਪਤਾਨ ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਵੱਲੋਂ ਥਾਣਾ ਦੇ ਕਰਮਚਾਰੀਆਂ ਦੀਆਂ ਵੱਖ ਵੱਖ ਟੀਮਾਂ ਵੱਲੋਂ ਥਾਣਾ ਟਾਂਡਾ ਦੇ ਏਰੀਆ ਵਿੱਚ ਮਿਤੀ 22/6/2020 ਨੂੰ ਸਪੈਸਲ ਨਾਕਾਬੰਦੀ ਕੀਤੀ ਗਈ ਸੀ । ਇਸ ਅਪ੍ਰੇਸ਼ਨ ਵਿੱਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਟੀ ਪੁਆਇੰਟ ਹੁਸਿਆਰਪੁਰ ਮੋੜ ਮੇਨ ਜੀ.ਟੀ.ਰੋਡ ਟਾਂਡਾ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਟਰੱਕ ਨੰਬਰ JK – 18-0461 ਜ਼ੋ ਮੁਕੇਰੀਆ ਵਾਲੀ ਸਾਈਡ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ,

ਜਿਸ ਦੀ ਚੈਕਿੰਗ ਕੀਤੀ ਗਈ ਅਤੇ ਇਸ ਟਰੱਕ ਨੂੰ ਮੁਹੰਮਦ ਆਸਿਫ ਪੁੱਤਰ ਸੁਨਾ ਉਲਾ ਵਾਸੀ ਸਾਰ ਸਾਲੀ ਖਰੀਊ ਪਾਮਪੁਰਾ ਥਾਣਾ ਪਾਮਪੁਰਾ ਜਿਲ੍ਹਾ ਪੁਲਵਾਮਾ ਸਟੇਟ ਜੰਮੂ ਕਸ਼ਮੀਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਮਹਿਰਾਜਉ ਦੀਨ ਪੁੱਤਰ ਮੁਹੰਮਦ ਯੂਸਫ ਭੱਟ ਵਾਸੀ ਸਾਰ ਸਾਲੀ ਖਰੀਉ ਪਾਮਪੁਰਾ ਥਾਣਾ ਪਾਮਪੁਰਾ ਜਿਲ੍ਹਾ ਪੁਲਵਾਮਾ ਸਟੇਟ ਜੰਮੂ ਕਸਮੀਰ ਬੈਠਾ ਹੋਇਆ ਸੀ ਤੇ ਉਨ੍ਹਾਂ ਨੇ ਟਰੱਕ ਵਿੱਚ ਲਸਣ ਦੇ ਬੋਰੇ ਲੱਦੇ ਹੋਏ ਸਨ । ਚੈਕਿੰਗ ਦੌਰਾਨ ਇਨ੍ਹਾਂ ਬੋਰੀਆਂ ਹੇਠ ਛੁਪਾਏ ਹੋਏ 40 ਬੋਰੇ ਡੋਡੇ ਚੂਰਾ ਪੋਸਤ ਹਰੇਕ ਬੋਰੇ ਦਾ ਵਜਨ 25 ਕਿਲੋ ਕੁੱਲ 10 ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਹੋਏ ।