ਹਲਕਾ ਰਾਜਪੁਰਾ ਦੇ ਪਿੰਡ ਉਗਾਣੀ ਦੇ ਛੱਪੜ ਨੂੰ ਨਵਾਂ ਰੂਪ ਮਿਲਣ ਨਾਲ ਪਿੰਡ ਦੇ ਵਸਨੀਕ ਬਾਗੋ-ਬਾਗ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਗੰਦਾ ਪਾਣੀ ਪਹਿਲਾਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ, ਮੱਛੀ ਪਾਲਣ ਪੌਂਡ ‘ਚ ਮੱਛੀਆਂ ਨੂੰ ਮਾਰਨ ਅਤੇ ਪਿੰਡ ਬਿਮਾਰੀਆਂ ਫੈਲਾਉਣ ਦਾ ਕੰਮ ਕਰਦਾ ਸੀ ਪਰੰਤੂ ਪਿੰਡ ਦੇ ਛੱਪੜ ਦੇ ਸੀਚੇਵਾਲ ਮਾਡਲ ਤਹਿਤ ਨਵੀਨੀਕਰਨ ਮਗਰੋਂ ਸਾਰੀ ਤਸਵੀਰ ਹੀ ਬਦਲ ਗਈ ਹੈ।