ਹਰੀਕੇ ਝੀਲ ‘ਤੇ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ

0
254

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਸਵੇਰੇ ਹਰੀਕੇ ਝੀਲ ‘ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਹਰੀਕੇ ਝੀਲ ਦਾ ਜਾਇਜ਼ਾ ਲਿਆ ਅਤੇ ਮੋਟਰਬੋਟ ਰਾਹੀਂ ਝੀਲ ‘ਤੇ ਆਏ ਪ੍ਰਵਾਸੀ ਪੰਛੀਆਂ ਦਾ ਨਜ਼ਾਰਾ ਨਜ਼ਦੀਕ ਤੋਂ ਮਾਣਿਆ। ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਮਹਿਕਮੇ ਦੇ ਅਧਿਕਾਰੀ ਦੇਸ਼ਾਂ ਵਿਦੇਸ਼ਾਂ ਤੋਂ ਆਏ ਪੰਛੀਆਂ ਦਾ ਧਿਆਨ ਰੱਖ ਰਹੇ ਹਨ ਅਤੇ ਇਸ ਵਾਰ ਕੁੱਲ 55 ਹਜ਼ਾਰ ਪੰਛੀ ਹਰੀਕੇ ਹੈੱਡ ਤੇ ਆਇਆ ਹੈ ਅਤੇ ਉਮੀਦ ਇਹ ਵੀ ਜਤਾਈ ਜਾ ਰਹੀ ਹੈ ਕਿ ਜਨਵਰੀ ਮਹੀਨੇ ਤੱਕ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀਆਂ ਦੀ ਗਿਣਤੀ ਕਰੀਬ ਇੱਕ ਲੱਖ ਹੋ ਜਾਵੇਗੀ ।