ਹਥਿਆਰਬੰਦ ਵਿਅਕਤੀਆ ਅੱਧੀ ਰਾਤ ਨੂੰ ਪੰਪ ਦੀ ਭੰਨ ਤੋੜ -ਗੋਲੀਆਂ ਚਲਾਕੇ ਪਾਈ ਦਹਿਸ਼ਤ

0
113

ਅੱਜ ਸੱਤ ਮਈ ਦੀ ਲੰਘੀ ਰਾਤ ਨੂੰ ਕਰੀਬ 12:40 ਮਿੰਟ ਤੇ 35-40 ਹਥਿਆਰਬੰਦ ਵਿਅਕਤੀ ਜੋ ਟਰੈਕਟਰ ਟਰਾਲੀਆਂ, ਕਾਰਾ, ਜੀਪਾਂ ਤੇ ਮੋਟਰਸਾਈਕਲਾ ਤੇ ਸਵਾਰ ਹੋਕੇ ਇੱਥੇ ਨੇੜਲੇ ਪਿੰਡ ਜੌਹਲ ਢਾਏ ਵਾਲਾ ਵਿਚ ਜੀ,ਟੀ ,ਰੋਡ ਤੇ ਸਥਿਤ ਜੌਹਲ ਫਿਲੰਗ ਸਟੇਸ਼ਨ ਤੇ ਲਲਕਾਰੇ ਮਾਰਦੇ ਹੋਏ ਪੰੰਪ ਤੇ ਪੰਪ ਤੇ ਸਥਿਤ ਪੰਜ ਛੇ ਬੱਸਾ ਜਿੰਨਾ ਵਿਚ ਇਕ ਸਰਕਾਰੀ ਤਰਨ ਤਾਰਨ ਡਿਪੂ ਦੀ ਬੱਸ ਤੇ ਸਿੱਧੀਆਂ 12 ਬੋਰ ਤੇ
32 ਬੋਰ ਅਤੇ 315 ਬੋਰ ਬੰਦੂਕਾਂ ,ਪਸਤੌਲਾ ਨਾਲ ਗੋਲੀਆਂ ਚਲਾਉਣੀਆ ਸੁਰੂ ਕਰ ਦਿੱਤੀਆ ਤੇ ਪੰਪ ਦੇ ਅੰਦਰ ਸੂਤੇ ਗਾਰਡ ਨੇ ਜਦੋ ਅੰਦਰੋ ਵੇਖਿਆ ਤਾ ਬਹਾਰ ਹਥਿਆਰਬੰਦ ਪੂਰੀ ਗੁੰਡਾਗਰਦੀ ਕਰ ਰਹੇ ਹਨ ਉਸ ਨੇ ਦਫਤਰ ਦੇ ਪਿਛਲਾ ਦਰਵਾਜ਼ਾ ਖੋਲ ਕੇ ਖੇਤਾ ਵੱਲ ਭੱਜ ਕੇ ਆਪਣੀ ਜਾਨ ਬਚਾਈ ਤੇ ਪੰਪ ਦੇ ਮਾਲਕ ਰਾਜਵਿੰਦਰ ਸਿੰਘ ਪੁੱਤਰ ਗੰਗਾ ਸਿੰਘ ਜਿਸ ਦੀ ਰਿਹਾਇਸ਼ ਵੀ ਪਟਰੋਲ ਪੰਪ ਦੇ ਨੇੜੇ ਖੇਤਾ ਵਿਚ ਹੈ ਉਸ ਨੂੰ ਮੋਬਾਈਲ ਤੇ ਦੱਸਿਆ ਤਾ ਰਾਜਵਿੰਦਰ ਸਿੰਘ ਘਰੋ ਨਿਹੱਥਾ ਹੀ ਜਦੋਂ ਪਟਰੋਲ ਪੰਪ ਆਉਣ ਲੱਗਾ ਤਾ ਹਥਿਆਰਬੰਦ ਵਿਅਕਤੀਆਂ ਨੇ ਉਸ ਉੱਤੇ ਸਿੱਧੀਆਂ ਗੋਲੀਆਂ ਦੀ ਬਛਾੜ ਕੀਤੀ ਤੇ ਉਸ ਨੂੰ ਜਮੀਨ ਤੇ ਲੰਮੇ ਪੈਕੇ ਆਪਣੀ ਜਾਨ ਬਚਾਈ ਤਾ ਉਸ ਵੱਲੋਂ ਪੁਲਿਸ ਗੋਇੰਦਵਾਲ ਸਾਹਿਬ ਨੂੰ ਸੂਚਿਤ ਕੀਤਾ ਪਰ ਕਾਫੀ ਸਮਾਂ ਬਾਅਦ ਜਦ ਹਥਿਆਰਬੰਦ ਵਿਅਕਤੀ ਪਟਰੋਲ ਪੰਪ ਦੀ ਭੋਨ ਤੋੜ ਕੀਤੀ ਤੇ ਬੱਸਾ ਦੇ ਸੀਸੀਆ ਦੀ ਭੰਨ ਤੋੜ ਤੇ ਨਕਦੀ ਜੋ ਕਰੀਬ 1 ਲੱਖ 42 ਹਜਾਰ 500 ਰੁਪਏ ਸੀ ਉਹ ਵੀ ਲੈ ਗਏ ਪੰਪ ਦੇ ਸਾਹਮਣੇ ਬਣੀਆਂ ਦੁਕਾਨਾਂ ਟਰਾਲੇ ਮਾਰ ਮਾਰ ਕੇ ਢਹਿ ਢੇਰੀ ਕਰ ਗਏ ਜਾਣ ਲੰਬੇ ਜਮੀਨ ਦੇ ਅੰਦਰ 16 ਹਜਾਰ ਲੀਟਰ ਵਾਲਿਆਂ ਡੀਜ਼ਲ ਤੇ ਪਟਰੋਲ ਵਾਲੀਆਂ ਟਾਕੀਆਂ ਨੂੰ ਅੱਗ ਲਾਉਣ ਲਈ ਸੱਬਲਾ ਮਾਰਦੇ ਰਹੇ।