ਸੜਕੀ ਆਵਾਜਾਈ ਦੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ। ਨੈਸ਼ਨਲ ਹਾਈਵੇ 3 ਤੇ ਬਲੈਕ ਸਪਾਟ ਫਿਕਸਿੰਗ ਤਹਿਤ ਚੱਲ ਰਹੇ ਕਾਰਜਾਂ ਲਈ ਧੰਨਵਾਦ ਕੀਤਾ ਅਤੇ ਲਿਖਤ ਤੌਰ ਤੇ ਹੋਰ ਮੰਗਾਂ ਰੱਖੀਆਂ।
ਮੰਤਰੀ ਸਾਹਿਬ ਕੋਲ ਪ੍ਰਸਤਾਵ ਰੱਖਿਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਈਪਾਸ ਅਤੇ ਨਾਲ ਲੱਗਦੇ ਸਾਰੇ ਮਾਰਗਾਂ ਉੱਪਰ ਬਣਾਏ ਜਾ ਰਹੇ ਪੁੱਲ ਪਿੱਲਰਾਂ ਵਾਲੇ ਬਣਾਏ ਜਾਣ। ਮਾਨਾਵਾਲਾ ਤੋਂ ਗੋਲਡਨ ਗੇਟ ਤੱਕ ਜਿਵੇਂ ਕਿ ਦਬੁਰਜੀ, ਡ੍ਰੀਮ ਸਿਟੀ, ਐਕਸਪ੍ਰੈਸ ਵੇਅ – ਹਾਈਵੇ 354 – ਰਿੰਗ ਰੋਡ ਇੰਟਰਚੇਂਜ ਤੋਂ ਸ਼ਹਿਰ ਵੱਲ ਸਭ ਪੁੱਲ, ਬਾਈਪਾਸ ਤੋਂ ਲੋਹਾਰਕਾ ਵੱਲ ਸਲਿਪ ਰੋਡ ਆਦਿ; RE panel/ਮਿੱਟੀ ਵਾਲੇ ਪੁਲਾਂ ਦੀ ਬਿਜਾਏ ਪਿੱਲਰ ਵਾਲੇ ਪੁਲਾਂ ਦੇ ਆਦੇਸ਼ ਜਾਰੀ ਕਰਨ ਦੀ ਅਪੀਲ ਨੂੰ ਮੰਤਰੀ ਸਾਹਿਬ ਨੇ ਪਰਵਾਨਗੀ ਦਿੱਤੀ। ਸ਼ਹਿਰ ਤੋਂ ਏਅਰਪੋਰਟ ਤੱਕ ਐਲੀਵੇਟਡ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਲਈ ਵੀ ਬੇਨਤੀ ਕੀਤੀ। ਇਸ ਦੇ ਨਾਲ ਅੰਮ੍ਰਿਤਸਰ ਬਾਈਪਾਸ ਤੇ ਲਾਈਟਾਂ ਅਤੇ ਅੰਮ੍ਰਿਤਸਰ – ਪਠਾਨਕੋਟ ਹਾਈਵੇ ਦੀ ਰਿਪੇਅਰ ਆਦਿ ਦੇ ਕਾਰਜਾਂ ਨੂੰ ਵੀ ਜਲਦ ਆਰੰਭ ਕਰਵਾਉਣ ਲਈ ਤਜਵੀਜ਼ ਰੱਖੀ। ਸ਼੍ਰੀ ਗਡਕਰੀ ਜੀ ਨੇ ਸਾਰੇ ਕਾਰਜਾਂ ਨੂੰ ਸਕਾਰਾਤਮਕ ਤੌਰ ‘ਤੇ ਆਰੰਭ ਅਤੇ ਪੂਰਾ ਕਰਨ ਦੇ ਆਦੇਸ਼ ਜਾਰੀ ਕੀਤੇ।
ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਵੀ ਕੇ ਸਿੰਘ ਜੀ, ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ, ਸਾਂਸਦ ਸ਼੍ਰੀ ਸੀ ਪੀ ਜੋਸ਼ੀ ਜੀ ਅਤੇ ਸਾਥੀ ਮੌਜੂਦ ਸਨ।