ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਨਸ਼ੇ ਦੇ ਮਾਮਲੇ ਵਿੱਚ ਆਪਣੇ ਸਾਥੀਆਂ ਸਮੇਤ ਹੋਇਆ ਗਿਰਫ਼ਤਾਰ

0
178

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਨਸ਼ਾ ਪੀਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਏਐੱਸਆਈ ਰਵਿੰਦਰ ਕੁਮਾਰ ਸੀਆਈਏ ਸਟਾਫ਼ ਗੁਰਦਾਸਪੁਰ ਸਮੇਤ ਅੱਡਾ ਧਾਰੀਵਾਲ ਵਿਖੇ ਗਸ਼ਤ ਕਰ ਰਹੇ ਸਨ ਇਸ ਦੌਰਾਨ ਮੁਖਬਰ ਖਾਸ ਦੀ ਇਤਲਾਹ ਤੇ ਉਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਰਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਿਲ ਵਾਟਰ ਨੰਬਰ 8 ਲਾਈਨ ਨੰ 9 ਧਾਰੀਵਾਲ ਵਿਖੇ ਦੇਣ ਲਈ ਆਏ ਸਨ ਜੋ ਕਿ ਨਸ਼ਾ ਕਰਨ ਦੇ ਨਾਲ ਨਾਲ ਨਸ਼ਾ ਵੇਚਣ ਦੇ ਵੀ ਆਦਿ ਸਨ ਜਦ ਪੁਲਿਸ ਪਾਰਟੀ ਨੇ ਮੁਖ਼ਬਰ ਖਾਸ ਵੱਲੋਂ ਦੱਸੀ ਹੋਈ ਜਗ੍ਹਾ ਮਿਲ ਵਾਟਰ ਤੇ ਰੇਡ ਕੀਤੀ ਗਈ ਜਿਸ ਦੇ ਕੁਝ ਨੌਜਵਾਨ ਅੰਦਰ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਹੇ ਸਨ ਜਿਨ੍ਹਾਂ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਪ੍ਰਕਾਸ਼ ਸਿੰਘ ਅਤੇ ਉਸਦੇ ਸਾਥੀ ਅਦਿੱਤਿਆ ਮਹਾਜਨ,ਕੁਨਾਲ,ਰਜੇਸ਼ ਕੁਮਾਰ ਅਤੇ ਸੁਧੀਰ ਸ਼ਾਮਿਲ ਸਨ ਜਿਹਨਾਂ ਦੇ ਕੋਲੋ ਮੌਕੇ ਤੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਅੱਜ ਉਸਦਾ ਸਿਵਿਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ