ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਵਲੋਂ ਜ਼ਮੀਨ ਵਿੱਚ ਦੱਬੀ ਹੋਈ 7 ਡਰੰਮ ‘ਚ ਕਰੀਬ 1400 ਲੀਟਰ ਕੱਚੀ ਸ਼ਰਾਬ ਹੋਇ ਬਰਾਮਦ

0
180

ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਵਲੋਂ ਪੰਜਾਬ ਹਿਮਾਚਲ ਬਾਰਡਰ ਤੇ ਪਿੰਡ ਮਜਾਰੀ
ਕੋਲ 7 ਡਰਾਮਾ ਵਿੱਚ ਕਰੀਬ 1400 ਲੀਟਰ ਕੱਚੀ ਸ਼ਰਾਬ ਫ਼ੜੀ ਗਈ ਤੇ ਨਾਲ ਹੀ ਸ਼ਰਾਬ ਦੀਆਂ ਭੱਠੀਆਂ ਵੀ ਨਸ਼ਟ ਕੀਤੀਆਂ ਗਈਆਂ । ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਕਈ ਵਾਰ ਇਸ ਪਿੰਡ ਦੇ ਕੋਲ ਕੱਚੀ ਸ਼ਰਾਬ ਫ਼ੜੀ ਗਈ ਹੈ । ਹਲੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਮਗਰ ਪੁਲਿਸ ਵਲੋਂ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਹਨਾ ਦੇ ਖਿਲਾਫ ਦਫਾ 61-1-14 ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ ।