ਮਨਜੀਤ ਸਿੰਘ ਛੀਨਾ ਜੋ ਕਿ ਕੁਝ ਮਹੀਨੇ ਪਹਿਲਾਂ ਅਮਰੀਕਾ ਕੈਲੇਫੋਰਨੀਆ ਵਿਖੇ ਇਕ ਝੀਲ ਵਿੱਚ ਡੁੱਬੇ 3 ਬੱਚਿਆਂ ਨੂੰ ਬਚਾਉਣ ਦੀ ਖਾਤਿਰ ਆਪ ਡੂੰਘੇ ਪਾਣੀ ਦੀ ਲਪੇਟ ਵਿੱਚ ਆ ਜਾਣ ਕਾਰਨ ਆਪਣੀ ਜਾਨ ਕੁਰਬਾਨ ਕਰ ਗਿਆ ਸੀ ਤੇ ਇਸ ਦੀ ਵਿਸ਼ਵ ਪੱਧਰੀ ਲਾਮਿਸਾਲ ਦਲੇਰਨਾ ਕੁਰਬਾਨੀ ਨੂੰ ਦੇਸ਼ ਦੇ ਪੀ ਐੱਮ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਦੇਸ਼ਾਂ ਦੇ ਆਗੂਆਂ ਨੇ ਸਲਾਮ ਕੀਤਾ ਸੀ ਉਸ ਦੀ ਯਾਦ ਨੂੰ ਸਮਰਪਿਤ ਪਿੰਡ ਛੀਨਾ ਵਾਸੀਆ ਤੇ ਇਲਾਕਾ ਨਿਵਾਸੀਆਂ ਨੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਿਸ ਦਾ ਉਦਘਾਟਨ ਸਵਰਵਾਸੀ ਮਨਜੀਤ ਸਿੰਘ ਦੇ ਪਿਤਾ ਨੇ ਕੀਤਾ ਇਸ ਟੂਰਨਾਮੈਂਟ ਵਿਚ ਫੁੱਟਬਾਲ ਦੀਆਂ 50 ਟੀਮਾਂ ਨੇ ਭਾਗ ਲਿਆ ਇਸ ਟੂਰਨਾਮੈਂਟ ਵਿਚ ਯੂ ਐਸ ਏ ਤੋ ਆਏ ਹੋਏ NRI ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਯੂ ਐਸ ਏ NRI ਦੇ ਵਿਚ ਪਹੁੰਚੇ ਕਨਵਰਜੀਤ ਸਿੰਘ (ਅਮਰੀਕਾ) ਨੇ ਯੂ ਐਸ ਏ ਦੀਆਂ ਸੰਗਤਾਂ ਵੱਲੋਂ ਭੇਜੇ ਗਏ 30 ਹਜ਼ਾਰ ਦੇ ਡਾਲਰ ਦਾ ਚੈੱਕ ਸਵਰਗਵਾਸੀ ਮਨਜੀਤ ਸਿੰਘ ਦੇ ਪਿਤਾ ਨੂੰ ਦਿੱਤਾ ਇਸ ਮੌਕੇ ਕਨਵਰਜੀਤ ਸਿੰਘ ਨੇ ਕਿਹਾ ਕੇ ਮਨਜੀਤ ਸਿੰਘ ਨੇ ਜੋ ਕੁਰਬਾਨੀ ਕੀਤੀ ਹੈ ਉਸ ਨਾਲ ਪੰਜਾਬੀ ਸਿੱਖ ਕੌਮ ਦਾ ਸਿਰ ਫਖਰ ਨਾਲ ਉੱਚਾ ਹੋ ਗਿਆ ਹੈ ਉਸ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਇਸ ਮੌਕੇ ਪਿੰਡ ਵਾਸੀਆਂ ਨੇ ਯੂ ਐਸ ਏ ਤੋ ਆਈਆ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕੇ ਹਰ ਸਾਲ ਸਵਰਗਵਾਸੀ ਮਨਜੀਤ ਸਿੰਘ ਦੀ ਯਾਦ ਵਿਚ ਇਹ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਉਸ ਦੀ ਬੇਮਿਸਾਲ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ