ਸਰਟੀਫਿਕੇਟ ਬਨਾਉਣ ਆਏ ਨਾਬਾਲਗ ਮੁੰਡੇ ਨਾਲ ਕੋਂਸਲਰ ਨੇ ਕੀਤਾ ਕੁਕਰਮ

0
182

ਗੁਰਦਾਸਪੁਰ ਦੇ ਪਿੰਡ ਔਜਲਾ ਦੀ ਵਾਰਡ ਨੰਬਰ 12 ਦੇ ਕੌਂਸਲਰ ਤੋਂ ਬੈਕ ਵਰਡ ਕਲਾਸ ਦਾ ਸਰਟੀਫਿਕੇਟ ਬਣਾਉਣ ਆਏ ਨਾਬਾਲਗ ਮੁੰਡੇ ਨਾਲ ਕੌਂਸਲਰ ਨੇ ਕੀਤਾ ਕੁਕਰਮ ਬੱਚੇ ਦੀ ਸ਼ਿਕਾਇਤ ਤੇ ਕੌਂਸਲਰ ਤੇ ਮਾਮਲਾ ਹੋਇਆ ਦਰਜ ਪੁਲਿਸ ਨੇ ਕੀਤਾ ਗਿਰਫ਼ਤਾਰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕੁਕਰਮ ਦਾ ਸ਼ਿਕਾਰ ਹੋਏ ਮੁੰਡੇ ਨੇ ਦੱਸਿਆ ਕਿ ਅਗਸਤ 2019 ਵਿੱਚ ਕੌਂਸਲਰ ਹਰਚਰਨ ਸਿੰਘ ਕੋਲੋ ਉਹ ਜਾਤੀ ਦਾ ਸਰਟੀਫਿਕੇਟ ਬਨਾਉਣ ਲਈ ਗਿਆ ਸੀ। ਉਸ ਵੇਲੇ ਹਰਚਰਨ ਸਿੰਘ ਵੱਲੋਂ ਉਸ ਨਾਲ ਕੁਕਰਮ ਕੀਤਾ ਗਿਆ ਪਰ ਉਸ ਦਾ ਸਰਟੀਫਿਕੇਟ ਫੇਰ ਵੀ ਨਹੀਂ ਬਣਾਇਆ ਗਿਆ। ਬੀਤੇ ਦਿਨੀਂ ਜਦ ਉਹ ਕੌਂਸਲਰ ਹਰਚਰਨ ਸਿੰਘ ਕੋਲ ਸਰਟੀਫਿਕੇਟ ਬਾਰੇ ਪੁੱਛਣ ਗਿਆ ਤਾਂ ਕੌਂਸਲਰ ਨੇ ਉਸ ਨਾਲ ਫਿਰ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਕਲਿਪ ਵੀ ਉਸ ਨੇ ਆਪਣੇ ਮੋਬਾਈਲ ਵਿੱਚ ਬਣਾ ਲਈ ਸੀ ਬੱਚੇ ਦੀ ਸ਼ਿਕਾਇਤ ਤੇ ਪੁਲਿਸ ਨੇ ਕੌਂਸਲਰ ਨੂੰ ਹਿਰਾਸਤ ਵਿੱਚ ਲੈਕੇ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ