ਸਰਕਾਰੀ ਕੋਅਪਰੇਟਿਵ ਸੁਸਾਇਟੀ ਵਲੋਂ ਮਹਿਲਾ ਸ਼ਕਤੀਕਰਨ ਵਲ ਇਕ ਵਡਾ ਕਦਮ

0
224

ਤਰਨਤਾਰਨ ਦੇ ਪਿੰਡ ਗੱਗੋਬੂਹਾ ਦੀ ਸਰਕਾਰੀ ਕੋਅਪਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਸੁਸਾਇਟੀ ਦੀ ਚੋਣ ਲਈ 12 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਜੋਬਨਜੀਤ ਸਿੰਘ ਕੋਲ਼ ਭਰੇ ਗਏ ਦੂਸਰੇ ਪਾਸੇ ਕਿਸੇ ਵੱਲੋਂ ਵਿਰੋਧ ਵਿੱਚ ਚੋਣ ਲੜਣ ਲਈ ਕਾਗਜ਼ ਨਾ ਭਰੇ ਜਾਣ ਅਤੇ ਦੋ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈਣ ਕਾਰਨ ਦੱਸ ਮੈਂਬਰ ਸਰਵਸੰਮਤੀ ਨਾਲ ਚੁਣੇ ਗਏ ਚੁਣੇ ਗਏ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਬੀਬੀ ਦਲਜੀਤ ਕੌਰ ਨੂੰ ਪ੍ਰਧਾਨ ਚੁਣ ਲਿਆ ਗਿਆ ਚੁਣੇ ਗਏ ਮੈਂਬਰਾਂ ਅਤੇ ਪ੍ਰਧਾਨ ਨੂੰ ਸਿਰੈਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਚੋਣ ਅਧਿਕਾਰੀ ਜੋਬਨਜੀਤ ਸਿੰਘ ਨੇ ਦੱਸਿਆ ਕਿ ਗੱਗੋਬੂਹਾ ਸੁਸਾਇਟੀ ਲਈ 12 ਉਮੀਦਵਾਰਾਂ ਨੇ ਕਾਗਜ਼ ਭਰੇ ਸਨ 10 ਮੈਂਬਰ ਚੁਣੇ ਜਾਣੇ ਸਨ ਦੋ ਵਿਅਕਤੀਆਂ ਵੱਲੋਂ ਕਾਗਜ਼ ਵਾਪਸ ਲੈਣ ਕਾਰਨ 10 ਮੈਂਬਰ ਸਰਵਸੰਮਤੀ ਨਾਲ ਚੁਣੇ ਗਏ ਹਨ ਉੱਧਰ ਨਵੀਂ ਚੁਣੀ ਗਈ ਪ੍ਰਧਾਨ ਦਲਜੀਤ ਕੌਰ ਦੇ ਪਰਿਵਾਰਕ ਮੈਂਬਰ ਹਰਜੀਤ ਸਿੰਘ ਨੇ ਕਿਹਾ ਉਹਨਾਂ ਵੱਲੋਂ ਸੁਸਾਇਟੀ ਦਾ ਕੰਮ ਸਾਰਿਆ ਦੇ ਸਹਿਯੋਗ ਨਾਲ ਕੀਤਾ ਜਾਵੇਗਾ