Site icon Live Bharat

ਵਰਦੀ ਦੋ ਰੌਬ , ਕ਼ਾਨੂਨ ਨੀ ਮੰਨਦਾ

ਪਿਛਲੇ ਦਿਨੀਂ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਕਾਲੇਵਾਲ ਭਗਤਾਂ ਵਿਚ ਚੱਬੇਵਾਲ ਥਾਣੇ ਦੇ ਇਕ ਥਾਣੇਦਾਰ ਨੇ ਆਪਣੀ ਪੁਲਿਸੀਆ ਯਾਰੀ ਨਿਭਾਉਂਦੇ ਹੋਏ ਆਪਣੀ ਸਰਵਿਸ ਪਿਸਤੌਲ ਦਿਖਾ ਕੇ ਇਕ ਵਿਅਕਤੀ ਦਾ ਮਕਾਨ ਤਿੰਨ ਘੰਟੇ ਪਹਿਰਾ ਦੇ ਕੇ ਢੁਆ ਦਿੱਤਾ। ਜਾਣਕਾਰੀ ਅਨੁਸਾਰ ਚਰਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲੇਵਾਲ ਭਗਤਾਂ, ਅਵਤਾਰ ਸਿੰਘ (ਪੁੱਤਰ), ਬਲਵੀਰ ਕੌਰ (ਪਤਨੀ) ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਇਕ ਪੁਲਿਸ ਵਿਭਾਗ ਮਲੌਟ ਵਿਚ ਕੰਮ ਕਰਦਾ ਰਿਸ਼ਤੇਦਾਰ ਪਰਮਜੀਤ ਸਿੰਘ ਆਪਣੇ ਨਾਲ ਚੱਬੇਵਾਲ ਤੋਂ ਥਾਣੇਦਾਰ ਚਤਵਿੰਦਰ ਸਿੰਘ ਤੇ ਇਕ ਹੋਰ ਪੁਲਿਸ ਮੁਲਾਜ਼ਮ ਨੂੰ ਨਾਲ ਲੈ ਕੇ ਉਨ੍ਹਾਂ ਦੇ ਪਿੰਡ ਆਇਆ ਤੇ ਉਨ੍ਹਾਂ ਦੇ ਪੁਰਾਣੇ ਘਰ ਜਿਥੇ ਹੁਣ ਪਸ਼ੂਆਂ ਦਾ ਵਾੜਾ ਹੈ, ਦੇ ਤਾਲੇ ਤੋੜ ਕੇ ਉਨ੍ਹਾਂ ਦੇ ਬੱਝੇ ਹੋਏ ਪਸ਼ੂ ਖੋਲ੍ਹ ਕੇ ਉਸਨੂੰ ਢਾਹੁਣਾ ਸ਼ੁਰੂ ਕਰ ਦਿੱਤਾ

ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਥਾਣੇਦਾਰ ਚਤਵਿੰਦਰ ਸਿੰਘ ਨੇ ਆਪਣੀ ਪਿਸਤੌਲ ਕੱਢ ਉਨ੍ਹਾਂ ਦੇ ਸਿਰ ‘ਤੇ ਤਾਣ ਦਿੱਤੀ ਤੇ ਉਨ੍ਹਾਂ ਦੇ ਲੜਕੇ ਵਲੋਂ ਬਣਾਈ ਜਾ ਵੀਡੀਓ ਨੂੰ ਰੋਕ ਕੇ ਫ਼ੋਨ ਵੀ ਖੋਹ ਲਿਆ। ਉਨ੍ਹਾਂ ਦੱਸਿਆ ਕਿ ਚਤਵਿੰਦਰ ਸਿੰਘ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ, ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਕੁੱਟਮਾਰ ਵੀ ਕੀਤੀ ਤੇ ਪਰਮਜੀਤ ਸਿੰਘ ਤੇ ਚੱਬੇਵਾਲ ਦੇ ਉਕਤ ਥਾਣੇਦਾਰ ਦੇ ਪੁਲਿਸੀਆ ਰੋਹਬ ਨਾਲ ਸਾਰਾ ਘਰ ਮਲੀਆ ਮੇਟ ਕਰ ਦਿੱਤਾ।

Exit mobile version