ਲੱਖੋਕੇ ਬਰਹਾਮ ਦੀਆਂ ਔਰਤਾਂ ਨੇ ਇਕ ਗਰੁੱਪ ਤਹਿਤ ਮੋਦੀ ਸਰਕਾਰ ਤੋਂ ਲੋਨ ਮੁਆਫ਼ ਕਰਨ ਦੀ ਲਗਾਈ ਗੁਹਾਰ

0
339

ਫਿਰੋਜਪੁਰ ਅਧੀਨ ਆਉਂਦੇ ਪਿੰਡ ਲੱਖੋਕੇ ਬਰਹਾਮ ਦੀਆਂ ਦਰਜਨ ਦੇ ਕਰੀਬ ਔਰਤਾਂ ਨੇ ਇਕੱਠੇ ਹੋ ਕੇ ਇਕ ਗਰੁੱਪ ਤਹਿਤ ਸਵੈ ਰੁਜ਼ਗਾਰ ਲਈ ਲੇ ਲੋਨ ਦੀਆਂ ਕਿਸ਼ਤਾਂ ਨਾ ਭਰੇ ਜਾਣ ਤੇ ਮੋਦੀ ਸਰਕਾਰ ਤੋਂ ਲੋਨ ਮੁਆਫ਼ ਕਰਨ ਦੀ ਗੁਹਾਰ ਲਗਾਈ ਹੈ । ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਨ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਲੌਕ ਡਾਊਨ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਔਰਤਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਚੁੱਕਣ ਲਈ ਲੋਨ ਦੇਣ ਦਾ ਐਲਾਨ ਕੀਤਾ ਸੀ,

ਜਿਸ ਤਹਿਤ ਉਨ੍ਹਾਂ ਵੱਲੋਂ ਗਰੁੱਪ ਬਣਾ ਕੇ ਲੌਂਨ ਲੈ ਗਿਆ ਸੀ ।ਪੀੜਤ ਔਰਤਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਲਾਕ ਡਾਊਨ ਲੱਗਣ ਕਾਰਨ ਸਾਰੇ ਕੰਮ ਕਾਜ ਠੱਪ ਹੋਣ ਕਾਰਨ ਉਹ ਆਰਥਿਕ ਤੌਰ ਤੇ ਤੰਗੀ ਦਾ ਸ਼ਿਕਾਰ ਹੋ ਗਏ। ਉਨ੍ਹਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ, ਜਿਸ ਕਾਰਨ ਉਹ ਲਏ ਲੌਨ ਦੀਆਂ ਕਿਸ਼ਤਾਂ ਨਹੀਂ ਭਰ ਸਕੇ।