ਲੋਕਡੌਨ ਦੀ ਆੜ ਵਿੱਚ ਪੁਲਿਸ ਦਾ ਡੰਡਾ ਵਰ੍ਹਿਆਂ ਸਬਜ਼ੀ ਅਤੇ ਫਰੂਟ ਵਾਲਿਆਂ ਦੀਆ ਰੇਹੜੀਆਂ ਉੱਤੇ

0
97

ਲੋਕਡੌਨ ਦੇ ਨਾਮ ਉੱਤੇ ਇੱਕ ਵਾਰ ਫਿਰ ਪੁਲਿਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਦਾ ਜਿਥੇ ਪਹਾੜੀ ਗਟੇ ਚੌਕ ਵਿਚ ਸਬਜ਼ੀ ਦੀ ਦੁਕਾਨ ਖੁੱਲੀ ਸੀ ਐਸ ਐਚ ਓ ਸਿਟੀ ਨੇ ਸਬਜ਼ੀ ਵਿਕਰੇਤਾ ਨੂੰ ਕਨੂੰਨ ਦੀ ਉਲੰਗਣਾ ਕਰਨ ਤੇ ਸਬਜ਼ੀ ਵਿਕਰੇਤਾ ਦਾ ਚਲਾਨ ਕਟਨ ਲੱਗਾ ਤੇ ਸਬਜ਼ੀ ਵਿਕਰੇਤਾ ਨੇ ਡੀਸੀ ਗੁਰਦਾਸਪੁਰ ਦੇ ਹੁਕਮਾਂ ਦੀ ਕਾਪੀ ਪੁਲਿਸ ਅਧਿਕਾਰੀ ਨੂੰ ਦਿਖਾਈ ਜਿਸ ਤੋਂ ਬਾਦ ਪੁਲਿਸ ਅਤੇ ਸਬਜ਼ੀ ਵਿਕਰੇਤਾ ਵਿਚ ਧੱਕਾਮੁਕੀ ਵੀ ਹੋਈ ਅਤੇ ਸਬਜ਼ੀ ਵਿਕਰੇਤਾ ਨੇ ਪੁਲਿਸ ਖਿਲਾਫ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਤੇ ਪੁਲਿਸ ਖਿਲਾਫ ਨਾਰੇ ਬਾਜੀ ਕੀਤੀ ਮੌਕੇ ਤੇ ਪੁਹੰਚੇ ਚੈਅਰਮੈਨ ਨਗਰ ਸੁਧਾਰ ਟਰਸਟ ਨੇ ਵੀ ਪੁਲਿਸ ਦੇ ਇਸ ਰਵੀਈਏ ਨੂੰ ਗਲਤ ਦੱਸਿਆ |

ਰਾਜ (ਸਬਜ਼ੀ ਵਿਕਰੇਤਾ) ਸਬਜ਼ੀ ਵਿਕਰੇਤਾ ਰਾਜ ਨੇ ਕਹਾ ਕਿ ਸਾਡੇ ਕੋਲ ਡੀਸੀ ਗੁਰਦਾਸਪੁਰ ਦੇ ਹੁਕਮਾਂ ਦੀ ਕਾਪੀ ਹੈ ਕਿ ਅਸੀਂ ਸ਼ਾਮ 6ਵਜੇ ਤਕ ਦੁਕਾਨ ਖੋਲ ਸਕਦੇ ਹਾਂ ਪਰ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਅਤੇ ਸਾਡੇ ਨਾਲ ਜੋਰ ਜਬਰਦਸਤੀ ਕੀਤੀ ਨਾਲ ਹੀ ਮੇਰੇ ਪਰਿਵਾਰਕ ਮੇਮਬਰਾ ਨੂੰ ਜਬਰੀ ਪੁਲਿਸ ਠਾਣੇ ਲੈ ਗਈ ਹੈ | ਸਤੀਸ਼ ਕੁਮਾਰ (ਐਸ ਐਚ ਓ) ਕਾਨੂੰਨ ਮੁਤਾਬਕ ਸਬਜ਼ੀ ਦੀਆਂ ਦੁਕਾਨਾਂ ਨਹੀਂ ਖੁਲ ਸਕਦੀਆਂ ਇਹਨਾਂ ਨੂੰ ਸਮੇਂ ਦਿਤਾ ਗਿਆ ਸੀ ਪਰ ਇਹਨਾਂ ਨੇ ਕਾਨੂੰਨ ਦੀ ਉਲੰਗਣਾ ਕੀਤੀ ਹੈ ਅਤੇ ਨਾਲ ਹੀ ਪੁਲਿਸ ਨਾਲ ਧੱਕਾ ਮੁਕੀ ਕਰ ਰਹੇ ਸੀ ਅਸੀਂ ਕਾਨੂੰਨ ਮੁਤਾਬਕ ਕਾਰਵਾਹੀ ਕਰਾਂਗੇ | ਕਸਤੂਰੀ ਲਾਲ ਸੇਠ(ਚੇਅਰਮੈਨ)ਨਗਰ ਸੁਧਾਰ ਟਰਸਟ ਦੇ ਚੇਅਰਮੈਨ ਨੇ ਕਹਾ ਕਿ ਪੁਲਿਸ ਦਾ ਇਹ ਰਵਿਇਆ ਸਰਾਸਰ ਗਲਤ ਹੈ ਇਹ ਧੱਕਾ ਅਸੀਂ ਨਹੀਂ ਚਲਣ ਦਵਾਂਗੇ