ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਪਨਤਾਲੀ ਹਜ਼ਾਰ ਰੁਪਏ ਲੈ ਕੇ ਫ਼ਰਾਰ

0
197

ਬੀਤੀ ਦੇਰ ਸ਼ਾਮ ਤਿੱਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੀਤੀ ਦੇਰ ਸ਼ਾਮ ਤਿੱਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬੈਂਕਾ ਦੇ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ਤੇ ਪਨਤਾਲੀ ਹਜ਼ਾਰ ਰੁਪਏ ਲੁੱਟ ਲਏ ਇਸ ਸੰਬੰਧੀ ਪੁਲਸ ਪਾਸ ਦਿੱਤੇ ਬਿਆਨਾਂ ਵਿਚ ਮਨਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਰਹਾਲੀ ਰੋਡ ਪੱਟੀ ਉਨੀ ਦੱਸਿਆ ਕਿ ਮੈਂ ਹਰਪ੍ਰੀਤ ਕਿਸਾਨ ਸੇਵਾ ਕੇਂਦਰ ਪੰਪ ਬੈਂਕਾਂ ਦਾ ਮਾਲਕ ਹਾਂ ਅਤੇ ਮੇਰੇ ਪੰਪ ਉੱਪਰ ਦੋ ਕਰਿੰਦੇ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਸਤਨਾਮ ਸਿੰਘ ਵਾਸੀ ਦਿਆਲਪੁਰਾ ਅਤੇ ਰਾਮਦਾਸ ਉਰਫ ਗੋਲਡੀ ਵਾਸੀ ਤਲਵਾੜਾ ਹਿਮਾਚਲ ਦਾ ਰਹਿਣ ਵਾਲਾ ਹੈ ਇਹ ਹਰ ਰੋਜ਼ ਦੀ ਤਰ੍ਹਾਂ ਪੰਪ ਉਪਰ ਗਾਹਕਾਂ ਨੂੰ ਤੇਲ ਪਾ ਰਹੇ ਸਨ ਤਾਂ ਸ਼ਾਮ ਕਰੀਬ ਪੰਜ ਵੀਹ ਵਜੇ ਤਿੰਨ ਨੌਜਵਾਨ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਬਲੇਅਰ ਵਾਲੀ ਸਾਈਡ ਤੋਂ ਆਏ ਅਤੇ ਮੇਰੇ ਕਰਿੰਦੇ ਮਸ਼ੀਨ ਕੋਲ ਖਡ਼੍ਹੇ ਸੀ ਤਾਂ ਪਹਿਲਾਂ ਉਨ੍ਹਾਂ ਨੇ ਮੋਟਰਸਾਈਕਲ ਵਿੱਚ ਤੇਲ ਪਾਇਆ ਤਾਂ ਉਸ ਵਕਤ ਹੀ ਦੋ ਜਣਿਆਂ ਨੇ ਮੇਰੇ ਕਰਿੰਦਿਆਂ ਉੱਪਰ ਪਿਸਤੌਲ ਤਾਣ ਲਏ ਕਿ ਜਿੰਨੀ ਵੀ ਅੱਜ ਦੀ ਤੁਹਾਡੇ ਕੋਲ ਸੇਲ ਹੈ ਸਾਨੂੰ ਦੇ ਦਿਓ ਇਹ ਕਹਿੰਦੇ ਹੋਏ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਮੇਰੇ ਕਰਿੰਦਿਆਂ ਪਾਸੋਂ ਪਨਤਾਲੀ ਹਜ਼ਾਰ ਰੁਪਏ ਲੁੱਟ ਲਏ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਮਨਜਿੰਦਰ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਦੀ ਸੂਚਨਾ ਪੁਲਸ ਥਾਣਾ ਭਿੱਖੀਵਿੰਡ ਵਿਖੇ
ਦੇ ਦਿੱਤੀ ਗਈ ਹੈ ਉਨ੍ਹਾਂ ਮੰਗ ਕੀਤੀ ਕਿ ਲੁਟੇਰਿਆਂ ਦੀ ਭਾਲ ਕਰਕੇ ਕਾਰਵਾਈ ਕੀਤੀ ਜਾਵੇ । ਉੱਧਰ ਜਦੋਂ ਇਸ ਸਬੰਧੀ ਚੌਕੀ ਇੰਚਾਰਜ ਏਐਸਆਈ ਲਖਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪਰਚਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ