ਲਾਸ਼ ਸੜਕ ਤੇ ਰੱਖ ਕੇ ਪੁਲਸ ਖਿਲਾਫ ਕੀਤਾ ਰੋਸ ਜਾਹਿਰ,ਕਿਹਾ ਕਾਤਲ ਚੋਰਾ ਨੂੰ ਗ੍ਰਿਫ਼ਤਾਰ ਨਾ ਕਰਨ ਤੱਕ ਪੁਲਸ ਨੂੰ ਨਹੀਂ

0
225

ਗੁਰੂਹਰਸਹਾਏ ਵਿਖੇ  ਮੱਝਾਂ ਦੇ ਅਹਾਤੇ ਤੋਂ ਮੱਝਾਂ ਚੋਰੀ ਕਰਨ ਆਏ ਚੋਰਾਂ ਵੱਲੋਂ  ਤੇਜਧਾਰ ਹਥਿਆਰਾਂ ਨਾਲ ਕਤਲ ਹੋਣ ਵਾਲੇ ਮਲੂਕ ਸਿੰਘ ਦੀ ਲਾਸ਼ ਨੂੰ ਸੜਕ ਤੇ ਰੱਖ ਕੇ  ਪੀਡ਼ਤ ਪਰਿਵਾਰ ਅਤੇ ਹੋਰ ਸਮਾਜ ਸੇਵੀਆਂ ਵੱਲੋਂ ਪੁਲੀਸ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ ਅਤੇ ਮਲੂਕ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕਰਨ ਤੱਕ ਪੋਸਟਮਾਰਟਮ ਨਾ ਕਰਵਾਉਣ ਦੀ ਪੁਲਸ ਨੂੰ ਚਿਤਾਵਨੀ ਦਿਤੀ ਗਈ। ਪੀਡ਼ਤ ਪਰਿਵਾਰਾਂ ਅਤੇ ਸੰਗਠਨਾਂ ਦੇ ਆਗੂਆਂ ਦੇ ਗੁੱਸੇ ਨੂੰ ਵੇਖਦੇ ਹੋਏ ਮੌਕੇ ਤੇ ਐਸਪੀਡੀ ਫਿਰੋਜਪੁਰ ਬਲਬੀਰ ਸਿੰਘ ਵੀ ਪੁੱਜੇ ਅਤੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦੇ ਕੇ ਪੋਸਟਮਾਰਟਮ ਵਾਸਤੇ ਲਾਸ਼ ਲੈਣ ਦੀ ਕੋਸ਼ਿਸ਼ ਕੀਤੀ  ਪਰ ਪੀੜਤ ਪਰਿਵਾਰ ਅਤੇ ਉੱਥੇ ਪੁੱਜੇ ਸੰਗਠਨਾਂ ਦੇ ਆਗੂ ਦੇਰ ਸ਼ਾਮ ਤੱਕ ਵੀ ਪਹਿਲਾਂ ਕਾਤਲ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੜੇ ਰਹੇ  ਅਤੇ ਪੁਲੀਸ ਨੂੰ ਪੋਸਟਮਾਰਟਮ ਵਾਸਤੇ ਲਾਸ਼ ਨਹੀਂ ਦਿੱਤੀ ।