ਰੰਜਿਸ਼ ਦੇ ਚਲਦਿਆਂ ਪੂਰੇ ਪਰਿਵਾਰ ਨੂੰ ਕੁੱਟ ਮਾਰ ਕਰਕੇ ਕਰ ਦਿੱਤਾ ਜਖਮੀ

0
158

ਬਟਾਲੇ ਦੇ ਪਿੰਡ ਬਾਸਰਪੁਰਾ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਡੇਰੇ ਤੇ ਰਹਿੰਦੇ ਇੱਕ ਪਰਿਵਾਰ ਉੱਤੇ ਉਨ੍ਹਾਂ ਦੇ ਹੀ ਕਿਸੇ ਰਿਸ਼ਤੇਦਾਰ ਵੱਲੋਂ ਆਪਣੇ ਨਾਲ ਕੁਝ ਗੁੰਡਿਆਂ ਨੂੰ ਨਾਲ ਲੈ ਕੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਹੈ ਪਰਿਵਾਰ ਦੀ ਵਿਧਵਾ ਔਰਤ ਉਸ ਦੀ ਬਜ਼ੁਰਗ ਮਾਂ ਅਤੇਉਸ ਨੂੰ ਮਿਲਣ ਆਈ ਉਸ ਦੀ ਛੋਟੀ ਭੈਣ ਦੀ ਵੀ ਮਾਰ ਕੁੱਟ ਕਰਕੇ ਉਸ ਦੀਆਂ ਬਾਹਾਂ ਤੋੜ ਦਿੱਤੀਆਂ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਬਟਾਲੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਰਿਸ਼ਤੇਦਾਰ ਵੱਲੋਂ ਇੱਕ ਫਾਇਰ ਵੀ ਕੀਤਾ ਗਿਆ ਜਿਸ ਦੇ ਕੁਝ ਛਰਲੇ ਉਨ੍ਹਾਂ ਦੇ ਪਾਲਤੂ ਕੁੱਤੇ ਦੇ ਵੱਜੇ ਜਿਸ ਨਾਲ ਉਹ ਵੀ ਜ਼ਖਮੀ ਹੋ ਗਿਆ ਪਰਿਵਾਰ ਦਾ ਕਹਿਣਾ ਸੀ ਕਿ ਦੋ ਦਿਨ ਪਹਿਲਾਂ ਦੋਸ਼ੀ ਰਿਸ਼ਤੇਦਾਰ ਮਨਜਿੰਦਰ ਸਿੰਘ ਨੇ ਜੇ ਸੀ ਬੀ ਨਾਲ ਲਿਆ ਕੇ ਸਾਡੇ ਬੂਹੇ ਅੱਗੇ ਸਾਢੇ ਤਿੰਨ ਫੁੱਟ ਦਾ ਟੋਆ ਪੁੱਟ ਦਿੱਤਾ ਜਿਸ ਦੀ ਕੰਪਲੇਟ ਅਸੀਂ ਐੱਸ ਪੀ ਸਾਹਿਬ ਦੇ ਦਰਜ ਕਰਵਾਈ ਸੀ ਉਸੇ ਰੰਜਿਸ਼ ਤਹਿਤ ਅੱਜ ਲੋਹੜੀ ਵਾਲੇ ਦਿਨ ਇਸ ਨੇ ਆਪਣੇ ਨਾਲ ਕੁਝ ਗੁੰਡਿਆਂ ਨੂੰ ਲਿਆ ਕੇ ਸਾਡੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ
ਪੁਲੀਸ ਵੱਲੋਂ ਦੋਸ਼ੀ ਮਨਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ 307ਅਤੇ ਹੋਰ ਧਰਾਵਾਂ ਨਾਲ ਪਰਚਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਵਿਚੋਂ ਇਕ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਬਾਕੀਆਂ ਦੀ ਭਾਲ ਜਾਰੀ ਹੈ