ਮ੍ਰਿਤਕ ਜਵਾਨ ਨੂੰ ਫੋਜੀ ਟੁਕੜੀ ਨੇ ਦਿਤੀ ਸਲਾਮੀ ।

0
190

ਬੀਤੇ ਦਿਨੀ ਪਿੰਡ ਮਾੜੀ ਕੰਬੋਕੇ ਦੇ ਮਿਲਟਰੀ ਪੁਲਿਸ (c. n.p) ਜਵਾਨ ਗੁਰਬਖਸੀਸ ਸਿੰਘ ( 40) ਛੁੱਟੀ ਕੱਟ ਕੇ ਆਪਣੀ ਲੇਹ ਤੋਂ ਪੋਸਟਿੰਗ ਹੋਕੇ ਆਪਣੇ ਦੋਸਤ ਨਾਇਕ ਪ੍ਰਦੀਪ ਕੁਮਾਰ ਨਾਲ ਸਕਾਰਪੀਊ ਗੱਡੀ p b 02Al0660 ਯਮਨਾ ਹਾਇਵੇ ਤੇ ਜਾ ਰਹੇ ਸਨ ਕਿ ਡਵਾਈਡਰ ਨਾਲ ਗੱਡੀ ਦੀ ਜਬਰਦਸਤ ਟੱਕਰ ਹੋਣ ਨਾਲ ਮੌਤ ਹੋ ਗਈ ਅੱਜ ਮ੍ਰਿਤਕ ਫੋਜੀ ਦੀ ਦੇਹ ਉਸਦੇ ਪਿੰਡ ਪਹੁੰਚੀ ਜਿਥੇ ਨਮ ਅੱਖਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ 3/ ਜੈਕ ਲਾਈ ਖਾਸਾ ਕੈਟ ਫੌਜੀ ਟੁਕੜੀ ਨਾਲ ਆਏ ਕਰਨਲ ਚਰਨਜੀਤ ਸਿੰਘ, ਸੁਬੇਦਾਰ ਮਦਨ ਲਾਲ, ਸੂਬੇਦਾਰ ਕੁਵੈਤ ਉਲਾ , ਪ੍ਮਪਾਲ ਨਾਇਕ ਅਤੇ ਡੀ ਕੇ ਨੇ ਸਹੀਦ ਫੌਜੀ ਨੂੰ ਦੋ ਮਿੰਟ ਦਾ ਮੌਨ ਧਾਰਕੇ ਸਰਧਾਜਲੀ ਭੇਟ ਕਰਨ ਉਪਰੰਤ ਫੌਜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿਤੀ ਗਈ । ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਛੁੱਟੀ ਕੱਟ ਕੇ ਵਾਪਸ ਡਿਊਟੀ ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਐਕਸੀਡੈਂਟ ਹੋਣ ਕਾਰਨ ਉਸ ਦੀ ਮੋਤ ਹੋ ਗਈ ਹੈ ਉਹਨਾਂ ਨੇ ਸ਼ਹੀਦ ਦੀ ਯਾਦ ਵਿੱਚ ਸਹੀਦੀ ਗੇਟ ਬਣਾਉਣ ਦੀ ਮੰਗ ਕੀਤੀ । ਇਸ ਮੌਕੇ ਮ੍ਰਿਤਕ ਫੌਜੀ ਦੀ ਦੇਹ ਲੈਕੇ ਪਹੁੰਚੇ ਸੂਬੇਦਾਰ ਮਦਨ ਲਾਲ ਨੇ ਪਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਹੀਦ ਫੌਜੀ ਦੇ ਪਰਿਵਾਰ ਤੇ ਉਸਦੇ ਬੱਚਿਆਂ ਨੂੰ ਸਰਕਾਰੀ ਸਹਾਇਤਾ ਦਿਵਾਉਣ ਲਈ ਉਹ ਵਚਨਬੱਧ ਹਨ । ਉਹ ਪਰਿਵਾਰ ਨਾਲ ਹਮਦਰਦੀ ਪ੍ਗਟ ਕਰਦੇ ਹਨ ।