ਮੀਰੀ ਪੀਰੀ ਦੇ ਮਾਲਿਕ ਛੇਵੀ ਪਾਤਸ਼ਾਹੀ ਜੀ ਦੇ ਗੁਰਦਵਾਰਾ ਸਾਹਿਬ ਵਿੱਖੇ ਵਿਇੰਟਰਨੈਸ਼ਨਲ ਗਤਕਾ ਦਿਵਸ ਮਨਾਇਆ

0
346

ਜੱਥਾ ਸਿਰਲੱਥ ਖਾਲਸਾ ਅੰਮ੍ਰਿਤਸਰ ਵਲੋਂ ਅੱਜ ਅੰਮ੍ਰਿਤਸਰ ਵਿੱਚ ਗੁਰਦਵਾਰਾ ਅਟਾਰੀ ਸਾਹਿਬ ਵਿਖੇ ਇੰਟਰਨੈਸ਼ਨਲ ਗਤਕਾ ਦਿਵਸ ਮਨਾਇਆ ਗਿਆ ਜਿਸ ਵਿਚ ਛੋਟੇ ਛੋਟੇ ਬੱਚਿਆਂ ਤੇ ਕਈ ਨਿਹੰਗ ਸਿੰਘਾਂ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਪਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਜੱਥਾ ਸਿਰਲੱਥ ਖਾਲਸਾ ਦੇ ਸੇਵਾਦਾਰ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਅੱਜ ਇੰਟੈਰਨੇਸਨਲ ਗਤਕਾ ਦਿਵਸ ਮਨਾਇਆ ਜਾ ਰਿਹਾ

ਇਹ ਦਿਵਸ ਮੀਰੀ ਪੀਰੀ ਦੇ ਮਾਲਿਕ ਛੇਵੀ ਪਾਤਸ਼ਾਹੀ ਜੀ ਦੇ ਗੁਰਦਵਾਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਨਾਲ ਹੀ ਓਹਨਾ ਕਿਹਾ ਕਿ ਜੋ ਨੌਜਵਾਨ ਜੋ ਗਤਕਾ ਦੇ ਜੌਹਰ ਸਿੱਖ ਕੇ ਗ਼ਲਤ ਇਸਤੇਮਾਲ ਕਰਦੇ ਹਨ ਉਹ ਗਲਤ ਹੈ ਗੁਰੂ ਸਾਹਿਬ ਨੇ ਸਾਨੂੰ ਸ਼ਾਸਤਰ ਦਿੱਤੇ ਮਜਲੂਮਾਂ ਦੀ ਰਾਖੀ ਕਰਨ ਲਈ ਨਾ ਕਿ ਲੋਕਾਂ ਤੇ ਜ਼ੁਲਮ ਕਰਨ ਲਈ ਇਸ ਲਈ ਸਾਨੂੰ ਹਮੇਸ਼ਾ ਆਪਣਾ ਸ਼ਾਂਤ ਸੁਭਾਅ ਰੱਖਣਾ ਚਾਹੀਦਾ