ਮਾਲ ਗਡੀਆਂ ਸ਼ੁਰੂ ਹੋਣ ਤੇ ਗੁਰਦਾਸਪੁਰ ਵਿਚ ਪਹੁੰਚੀ ਕਿਸਾਨਾਂ ਲਈ ਯੂਰੀਆਂ ਖਾਦ

0
201

ਰੇਲ ਆਵਾਜਾਈ ਬੰਦ ਹੋਣ ਕਾਰਨ ਪੰਜਾਬ ਵਿਚ ਖਾਦ ਦੀ ਕਾਫੀ ਕਿਲਤ ਆ ਰਹੀ ਜਿਸ ਨਾਲ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੇਕਿਨ ਕਿਸਾਨਾਂ ਵਲੋਂ ਹੁਣ 15 ਦਿਨਾਂ ਲਈ ਰੇਲਵੇ ਵਿਭਾਗ ਨੂੰ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿਤੀ ਗਈ ਹੈ ਜਿਸਤੋਂ ਬਾਅਦ ਅੱਜ ਗੁਰਦਾਸਪੁਰ ਦੇ ਵਿੱਚ ਮਾਲ ਗੱਡੀਆ ਰਾਹੀਂ ਖਾਦ ਆਉਣੀ ਸ਼ੁਰੂ ਹੋ ਚੁਕੀ ਹੈ ਅੱਜ ਗੁਰਦਾਸਪੁਰ ਵਿੱਚ ਡਾਇਆ ਅਤੇ ਯੂਰੀਆ ਖਾਦ ਪਹੁੰਚ ਚੁੱਕੀ ਹੈ ਜੋ ਕੋਪ੍ਰੇਟਿਵ ਸੁਸਾਇਟੀਆਂ ਰਹੀ ਕਿਸਾਨਾਂ ਨੂੰ ਮਿਲੇਗੀ ਇਸ ਲਈ ਕਿਸਾਨਾਂ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ