ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਰਣਸੀਕੇ ਕਲਾਂ ਚ ਮਾਮੂਲੀ ਤਕਰਾਰ ਨੂੰ ਲੈ ਕੇ ਭਰਾ ਵੱਲੋਂ ਆਪਣੇ ਹੀ ਭਰਾ ਦੇ ਪਰਿਵਾਰ ਅਤੇ ਭਤੀਜੇ ਦੇ ਘਰ ਦਾਖਲ ਹੋ ਕੇ ਸਾਥੀਆਂ ਸਮੇਂਤ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਦੀ ਪੂਰੀ ਜਾਣਕਾਰੀ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚ ਕੈਦ ਹੋਈ ਹੈ।
ਇਸ ਸਬੰਧੀ ਪਿੰਡ ਰਣਸੀਕੇ ਤਲਾਂ ਦੇ ਰਹਿਣ ਵਾਲੇ ਨੌਜਵਾਨ ਬਲਜਿੰਦਰ ਸਿੰਘ ਲਵਲੀ ਨੇ ਆਰੋਪ ਲਗਾਇਆ ਕਿ ਬੀਤੀ ਸ਼ਾਮ ਕਰੀਬ 4.ਵਜੇਂ ਉਹਨਾਂ ਦੇ ਆਪਣੇ ਹੀ ਚਾਚੇ ਖਜ਼ਾਨ ਸਿੰਘ ਅਤੇ ਉਸਦੀ ਪਤਨੀ ਰੁਪਿੰਦਰ ਕੌਰ ਰੂਬੀ ਵੱਲੋਂ ਖਜਾਨ ਸਿੰਘ ਦੇ ਸਹੁਰਾ ਪਰਿਵਾਰ ਤੋਂ ਬੁਲਾਕੇ ਅਣਪਛਾਤੇ 15/16 ਸਾਥੀਆਂ ਨੂੰ ਨਾਲ ਲੈ ਕੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਘਰ ਚ ਪਏ ਘਰੇਲੂ ਸਾਮਾਨ ਨੂੰ ਪੂਰੀ ਤਰ੍ਹਾਂ ਭੰਨ ਤੋੜ ਦਿੱਤਾ ਹੈ ਅਤੇ ਦੇ ਬਾਹਰ ਵਾਲੇ ਮੇਨ ਗੇਟ ਨੂੰ ਤੇਜਧਾਰ ਹਥਿਆਰਾਂ ਨਾਲ ਵੱਡ ਦਿੱਤਾ ਹੈ। ਉਹਨਾਂ ਦੱਸਿਆ ਉਹ ਪੂਰਾ ਪਰਿਵਾਰ ਗੁਰਸਿੱਖ ਪਰਿਵਾਰ ਹੈ ਖਜ਼ਾਨ ਸਿੰਘ ਅਤੇ ਰੁਪਿੰਦਰ ਕੌਰ ਅਤੇ ਉਨ੍ਹਾਂ ਨਾਲ ਆਏ ਅਣਪਛਾਤੇ ਨੌਜੁਆਨਾਂ ਵੱਲੋਂ ਉਨ੍ਹਾਂ ਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਉਹਨਾਂ ਤੇ ਹੋਏ ਹਮਲਾ ਦੀ ਜਾਂਚ ਅਤੇ ਕੜੀ ਕਾਰਵਾਈ ਦੀ ਅਪੀਲ ਕੀਤੀlਇਸ ਸੰਬੰਧੀ ਜਦੋਂ ਦੂਸਰੀ ਧਿਰ ਰੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਨੇ ਆਪਣੇ ਤੇ ਲੱਗੇ ਹੋਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਆਖਿਆ ਕਿ ਸਾਡੇ ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਚਾਈ ਨਹੀਂ ਹੈ।ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।