ਜਬਰਜਨਾਹ ਦੇ ਮਾਮਲੇ ਵਿੱਚ ਨਾਮਜ਼ਦ ਭਗੌੜੇ ਨੂੰ ਕਾਬੂ ਕਰਨ ਗਈ ਪੁਲਸ ਪਾਰਟੀ ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਇਕ ਪੁਲਸ ਮੁਲਾਜ਼ਿਮ ਦੀ ਵਰਦੀ ਪਾੜ ਦਿੱਤੀ ਗਈ ਅਤੇ ਬਾਕੀ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ ।ਜਿਕਰਯੋਗ ਹੈ ਕਿ ਜਬਰ ਜਨਾਹ ਦੇ ਮਾਮਲੇ ਵਿੱਚ 4 ਸਾਲ ਤੋ ਭਗੌੜੇ ਭੁਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਪਿੰਡ ਤੁੜ ਗਈ ਨਾਰਕੋਟਿਕ ਸੈੱਲ ਤਰਨ ਤਾਰਨ ਦੀ ਟੀਮ ਉਪਰ ਭੁਪਿੰਦਰ ਸਿੰਘ ਦੇ ਰਿਸ਼ਤੇਦਾਰਾਂ ਵਲੋ ਹਮਲਾ ਕਰਕੇ ਇਕ ਪੁਲਸ ਮੁਲਾਜ਼ਿਮ ਦੀ ਵਰਦੀ ਪਾੜ ਦਿੱਤੀ ਗਈ ਅਤੇ ਬਾਕੀ ਪੁਲਸ ਮੁਲਾਜ਼ਮਾਂ ਨਾਲ ਕੁਟ ਮਾਰ ਕੀਤੀ ਗਈ ।
ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਭੁਪਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੋਇੰਦਵਾਲ ਸਾਹਿਬ ਜਸਵੰਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਾਸੀ ਤੁੜ ਖਿਲਾਫ 23/04/2017 ਨੂੰ ਥਾਣਾ ਗੋਇੰਦਵਾਲ਼ ਸਾਹਿਬ ਵਿੱਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿੱਚ ਦੋਸੀ ਭੁਪਿੰਦਰ ਸਿੰਘ ਬੀਤੇ 4 ਸਾਲ ਤੋ ਭਗੌੜਾ ਚਲ ਰਿਹਾ ਸੀ। ਅੱਜ ਦੁਪਹਿਰ ਨਾਰਕੋਟਿਕ ਸੈੱਲ ਦੇ ਏ ਐਸ ਆਈ ਨਰਿੰਦਰਪਾਲ ਸਿੰਘ ਨੂੰ ਇਤਲਾਹ ਮਿਲੀ ਕਿ ਦੋਸੀ ਭੁਪਿੰਦਰ ਸਿੰਘ ਆਪਣੇ ਪਿੰਡ ਤੁੜ ਵਿਖੇ ਲੁਕਿਆ ਹੋਇਆ ਹੈ ਜਿਸਨੂੰ ਫੜਨ ਲਈ ਏ ਐਸ ਆਈ ਨਰਿੰਦਰਪਾਲ ਸਿੰਘ ਸਮੇਤ ਪੁਲਸ ਪਾਰਟੀ ਤੁੜ ਵਿਖੇ ਪੁੱਜੇ ਜਿਥੇ ਭੁਪਿੰਦਰ ਸਿੰਘ ਦੇ ਪਰਿਵਾਰਕ ਮੈਬਰਾਂ ਵੱਲੋਂ ਪੁਲਸ ਪਾਰਟੀ ਉਪਰ ਹਮਲਾ ਕਰ ਦਿੱਤਾ ਗਿਆ ਅਤੇ ਦੋਸੀ ਭੁਪਿੰਦਰ ਸਿੰਘ ਨੂੰ ਮੌਕੇ ਤੋ ਫਰਾਰ ਕਰਵਾ ਦਿੱਤਾ ਗਿਆ।
ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਪਾਹੀ ਗੁਰਸਾਹਿਬ ਸਿੰਘ ਦੀ ਵਰਦੀ ਪਾੜ ਦਿੱਤੀ ਗਈ ਅਤੇ ਹੈਡ ਕਾਂਸਟੇਬਲ ਪਰਗਟ ਸਿੰਘ ਦਾ ਮੋਬਾਈਲ ਖੋ ਲਿਆ ਗਿਆ ਅਤੇ ਬਾਕੀ 3 ਪੁਲਸ ਮੁਲਾਜ਼ਮਾਂ ਦੇ ਨਾਲ ਕੁਟ ਮਾਰ ਕੀਤੀ ਗਈ ਅਤੇ ਸਟਾ ਲਗਾ ਦਿੱਤੀਆਂ ਗਈਆਂ। ਜਿਸ ਸੰਬਧੀ ਪੁਲਸ ਵਲੋਂ ਏ ਐਸ ਆਈ ਨਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਵੱਖ ਵੱਖ ਧਾਰਵਾ ਦੇ ਤਹਿਤ ਭੁਪਿੰਦਰ ਸਿੰਘ,ਜੋਗਿੰਦਰ ਸਿੰਘ, ਮਹਿੰਦਰ ਕੌਰ, ਬਲਜੀਤ ਸਿੰਘ, ਸੰਦੀਪ ਕੌਰ, ਸੁਮਨਦੀਪ ਕੌਰ, ਮੰਨੂੰ, ਸੁਖਜੀਤ ਸਿੰਘ, ਕੁਲਵਿੰਦਰ ਕੌਰ, ਜਾਗੀਰ ਸਿੰਘ, ਸੰਦੀਪ ਸਿੰਘ ਅਤੇ 10 ਅੰਨਪਛਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਤਰਨਤਾਰਨ ਸਰਬਜੀਤ ਸਿੰਘ ਦੀ ਰਿਪੋਰਟ