ਬੱਸ ਸਟੈਂਡ ਤੇ ਕੰਡਮ ਹਾਲਤ ਵਿੱਚ ਖੜ੍ਹੀ ਬੱਸ ਵਿੱਚੋਂ ਅਣਪਛਾਤੀ ਲਾਸ਼ ਮਿਲੀ

0
86

ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਚ ਬੱਸ ਸਟੈਂਡ ਤੇ ਕੰਡਮ ਹਾਲਤ ਵਿੱਚ ਖੜ੍ਹੀ ਬੱਸ ਵਿੱਚੋਂ ਅਣਪਛਾਤੀ ਲਾਸ਼ ਮਿਲੀ ਕਲਾਨੌਰ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਇਸ ਮੌਕੇ ਕਲਾਨੌਰ ਦੇ ਐੱਸ ਐੱਚ ਓ ਸਰਬਜੀਤ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੀ ਲੰਬੇ ਸਮੇਂ ਤੋਂ ਕਲਾਨੌਰ ਬੱਸ ਸਟੈਂਡ ਵਿਖੇ ਖੜ੍ਹੀ ਬੱਸ ਵਿੱਚੋਂ ਔਰਤ ਦੀ ਲਾਸ਼ ਮਿਲੀ ਹੈ ਜੋ ਕਿ ਕਲਾਨੌਰ ਵਿਖੇ ਕਾਫੀ ਲੰਬੇ ਸਮੇਂ ਤੋਂ ਬਾਜ਼ਾਰ ਚੋਂ ਮੰਗਦੀ ਸੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ.

ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਐੱਸ ਐੱਚ ਓ ਸਰਬਜੀਤ ਸਿੰਘ ਨੇ ਦਸਿਆ ਕਿ ਓਨਾ ਨੂੰ ਇਤਲਾਹ ਮਿਲੀ ਸੀ ਕਿ ਕਲਾਨੌਰ ਬੱਸ ਅੱਡੇ ਤੇ ਇਕ ਬੱਸ ਵਿਚ ਇਕ ਔਰਤ ਦੀ ਲਾਸ਼ ਮਿਲੀ ਹੈਂ ਮੌਕੇ ਤੇ ਪੁੱਜ ਕੇ ਸਾਰੀ ਸਿਥਤੀ ਦਾ ਜਾਇਜ਼ਾ ਲਿਆ ਤੇ ਕਲਾਨੌਰ ਦੇ ਆਸ ਪਾਸ ਦੇ ਲੋਕਾ ਤੋ ਪਤਾ ਲਗਾ ਕਿ ਇਹ ਕਾਫ਼ੀ ਟਾਈਮ ਤੋ ਇੱਥੇ ਭੀਖ ਮੰਗਦੀ ਸੀ ਤੇ ਕਰੋਨਾ ਵਾਇਰਸ ਕਰਕੇ ਕਲਾਨੌਰ ਬੱਸ ਅੱਡੇ ਤੇ ਬਸਾ ਖਰੀਆ ਹੋਈਆਂ ਸਨ ਜਿਸ ਤੇ ਰਾਤ ਨੂੰ ਸੌਣ ਵੇਲੇ ਇਹ ਔਰਤ ਬੱਸ ਚ ਹੀ ਆ ਕੇ ਸੌ ਜਾਂਦੀ ਸੀ ਤੇ ਬੀਤੀ ਰਾਤ ਇਸ ਔਰਤ ਦੀ ਮੌਤ ਹੋ ਗਈ ਫਿਲਹਾਲ ਮੌਤ ਦੇ ਕਰਨਾ ਦਾ ਅਜੇ ਪਤਾ ਨਈ ਲੱਗ ਸਕਿਆ ਲਾਸ਼ ਨੂੰ ਕਬਜ਼ੇ ਵਿਚ ਲ੍ਹੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ