ਬੱਚਿਆਂ ਨੂੰ ਅਗਵਾਹ ਕਰਨ ਵਾਲਾ ਗਿਰੋਹ ਗ੍ਰਿਫ਼ਤਾਰ

0
264

ਲੁਧਿਆਣਾ ਵਿੱਚ ਅੱਜ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਮਜ਼ਦੂਰੀ ਕਰਨ ਵਾਲੇ ਇੱਕ ਮੁਲਜ਼ਮ ਦਾ ਪਰਦਾਫਾਸ਼ ਕਰ ਦਿੱਤਾ, ਮੁਲਜ਼ਮ ਕ੍ਰਿਸ਼ਨ ਕੁਮਾਰ ਇਕ ਨਹੀਂ ਸਗੋਂ 5 ਬੱਚਿਆਂ ਨੂੰ ਅਗਵਾ ਕਰ ਚੁੱਕਾ ਸੀ ਜਿਨ੍ਹਾਂ ਚੋਂ 2 ਬੱਚਿਆਂ ਨੂੰ ਅੱਜ ਪੁਲੀਸ ਵੱਲੋਂ ਬਰਾਮਦ ਕੀਤਾ ਗਿਆ ਜਦੋਂ ਕਿ 3 ਬੱਚੇ ਪਹਿਲਾਂ ਇਕ ਕ੍ਰਿਸ਼ਨ ਕੁਮਾਰ ਦੀ ਕੈਦ ਚੋਂ ਭੱਜ ਕੇ ਆਪੋ ਆਪਣੇ ਘਰ ਜਾ ਚੁੱਕੇ ਨੇ। ਪੁਲਿਸ ਨੇ ਇਸ ਨੂੰ ਵੱਡੀ ਕਾਮਯਾਬੀ ਦਸਿਆ ਹੈ ।

ਲੁਧਿਆਣਾ ਦੀ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨੇ ਕਿਹਾ ਕਿ ਬੀਤੀ 12 ਅਕਤੂਬਰ ਨੂੰ ਜਮਾਲਪੁਰ ਇਲਾਕੇ ਤੋਂ ਬੱਚਾ ਅਗਵਾਹ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪਰਿਵਾਰ ਨੇ ਵੀ ਕਾਫੀ ਨੱਠਭੱਜ ਕਰਨ ਤੋਂ ਬਾਅਦ ਕ੍ਰਿਸ਼ਨ ਕੁਮਾਰ ਨਾਮੀ ਮੁਲਜ਼ਮ ਨੂੰ ਕਾਬੂ ਕੀਤਾ ਹੈ ਅਤੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਗਵਾਹ ਹੋਏ ਬੱਚੇ ਮਨੀਸ਼ ਕੁਮਾਰ ਤੋਂ ਇਲਾਵਾ ਇਕ ਹੋਰ ਬੱਚਾ ਉਸ ਕੋਲੋਂ ਬਰਾਮਦ ਹੋਇਆ, ਬੱਚਿਆਂ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਤੋਂ ਮਜ਼ਦੂਰੀ ਕਰਵਾਉਂਦਾ ਸੀ