ਬੰਦ ਆਰ ਉ ਪਲਾਂਟ ਬਣੇ ਨਸ਼ੇੜੀਆਂ ਦੇ ਅੱਡੇ

0
150

ਸਟੋਰੀ ਨਾਮ – ਅਕਾਲੀ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਪਿੰਡਾਂ ਵਿੱਚ ਲਗਵਾਏ ਗਏ ਆਰ ਉ ਪਲਾਂਟ ਮੋਜੂਦਾ ਸਰਕਾਰ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਾਂਭ ਸੰਭਾਲ ਨਾ ਕਰਨ ਕਾਰਨ ਬੰਦ ਹੋਣ ਤੇ ਲੋਕਾਂ ਲਈ ਸਾਬਤ ਹੋ ਰਹੇ ਨੇ ਚਿੱਟੇ ਹਾਥੀਬੰਦ ਆਰ ਉ ਪਲਾਂਟ ਬਣੇ ਨਸ਼ੇੜੀਆਂ ਦੇ ਅੱਡੇ

ਐਕਰ – ਪੰਜਾਬ ਦੀ ਪਿੱਛਲੀ ਅਕਾਲੀ ਦੱਲ ਦੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪਿੰਡਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਆਰ ਉ ਪਲਾਂਟ ਲਗਾਏ ਗਏ ਸਨ ਤਾਂ ਜੋ ਨਾ ਮਾਤਰ ਜਿਹੀ ਕੀਮਤ ਤੇ ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਉਪਲਬਧ ਕਰਵਾਇਆ ਜਾਵੇ ਅਕਾਲੀ ਸਰਕਾਰ ਸਮੇਂ ਤੇ ਇਨਾਂ ਪਲਾਂਟਾਂ ਤੋਂ ਲੋਕਾਂ ਨੂੰ ਪਾਣੀ ਮਿਲਦਾ ਰਿਹਾ ਲੇਕਿਨ ਸੂਬੇ ਅੰਦਰ ਸੱਤਾ ਪਰਿਵਰਤਨ ਤੋਂ ਬਾਅਦ ਮੋਜੂਦਾ ਸਰਕਾਰ ਵੱਲੋਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਉਕੱਤ ਪਲਾਂਟਾਂ ਦੀ ਸਾਂਭ ਸੰਭਾਲ ਨਾ ਕਰਨ ਕਾਰਨ ਜ਼ਿਆਦਾ ਤਰ ਉਕੱਤ ਪਲਾਂਟ ਬੰਦ ਹੋ ਗਏ ਹਨ ਜੇ ਗੱਲ ਕੀਤੀ ਜਾਵੇ ਤਾਂ ਸਰਹੱਦੀ ਜ਼ਿਲਾ ਤਰਨਤਾਰਨ ਦੇ ਪਿੰਡਾਂ ਵਿੱਚ ਵੀ ਇਹ ਪਲਾਂਟ ਲਗਾਏ ਗਏ ਸਨ ਜੋ ਕਿ ਹੁਣ ਤਕਰੀਬਨ ਬੰਦ ਹੋ ਚੁੱਕੇ ਹਨ ਬੰਦਾ ਹੋਏ ਆਰ ਉ ਪਲਾਂਟ ਹੁਣ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਹਨ

ਜਿਸ ਦੀ ਮਿਸਾਲ ਤਰਨਤਾਰਨ ਦੇ ਪਿੰਡ ਸ਼ਾਹਪੁਰ ਦੇ ਆਰ ਉ ਪਲਾਂਟ ਵਿਖੇ ਵੇਖਣ ਨੂੰ ਮਿਲੀ ਹੈ ਜਿਸਦੀ ਵਰਤੋਂ ਨਸ਼ੇੜੀਆਂ ਵੱਲੋਂ ਕੀਤੀ ਜਾ ਰਹੀ ਹੈ ਉਕੱਤ ਪਲਾਂਟ ਵਿੱਚ ਜਦ ਪਿੰਡ ਵਾਲਿਆਂ ਨਾਲ ਜਾ ਕੇ ਦੇਖਿਆ ਤਾਂ ਚਾਰੇ ਪਾਸੇ ਮਾਚਿਸ ਦੀਆਂ ਤਿਲਾਂ ਚਿੱਟਾ ਪੀਣ ਵਾਲੀਆਂ ਪੰਨੀਆ ਲਾਈਟਰ ਅਤੇ ਹੋਰ ਸਮਾਨ ਖਿੱਲਰਿਆ ਪਿਆ ਸੀ ਜੇ ਗੱਲ ਕੀਤੀ ਜਾਵੇ ਪਲਾਂਟ ਦੇ ਸਮਾਨ ਦੀ ਤਾ ਜ਼ਿਆਦਾ ਤਰ ਸਮਾਨ ਨਸ਼ੇੜੀਆਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਇਹ ਪਲਾਂਟ ਲਗਾਏ ਗਏ ਸਨ ਲੇਕਿਨ ਮੋਜੂਦਾ ਸਰਕਾਰ ਨੇ ਉਕੱਤ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ

ਜਿਸ ਕਾਰਨ ਉਕੱਤ ਪਲਾਂਟਾਂ ਦਾ ਸਾਮਾਨ ਜਿਥੇ ਨਸ਼ੇੜੀਆਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਉਥੇ ਉਕੱਤ ਪਲਾਂਟਾਂ ਨੂੰ ਨਸ਼ੇ ਦੀ ਵਰਤੋਂ ਲਈ ਵਰਤਿਆ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨਸ਼ੇ ਬੰਦ ਕਰਨ ਦੇ ਮੁੱਦੇ ਤੇ ਆਈ ਸੀ ਨਸ਼ੇ ਤੇ ਬੰਦ ਕੀ ਕਰਨੇ ਸਨ ਲੱਗਦਾ ਇਹ ਆਰ ਉ ਪਲਾਂਟ ਬੰਦ ਕਰਕੇ ਨਸ਼ੇ ਦੇ ਅੱਡੇ ਦੇ ਤੌਰ ਤੇ ਨਸ਼ੇੜੀਆਂ ਨੂੰ ਸੋਂਪ ਦਿੱਤੇ ਗਏ ਹਨ ਪਿੰਡ ਵਾਸੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਉਕੱਤ ਪਲਾਂਟ ਦਾ ਬੱਚਿਆ ਸਮਾਨ ਹੀ ਸੰਭਾਲ ਲਿਆ ਜਾਵੇ ਤਾਂ ਜੋ ਨਸ਼ੇੜੀ ਇਸ ਨੂੰ ਵੇਚ ਤਾਂ ਨਾ ਸੱਕਣ

ਬਾਈਟ – ਪਿੰਡ ਵਾਸੀ

ਤਰਨਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੌਲ੍ਹਣ ਨਾਲ ਰਿੰਪਲ ਗੌਲ੍ਹਣ ਦੀ ਵਿਸ਼ੇਸ਼ ਰਿਪੋਰਟ