ਬੇਕਾਬੂ ਕਾਰ ਸਿੱਧੀ ਦਰੱਖਤ ਨਾਲ ਜਾ ਟਕਰਾਈ। ਪਤੀ ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ

0
149

ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ’ਤੇ ਆਉਂਦੇ ਪਿੰਡ ਭਲਾਈਆਣਾ ਕੋਲ ਇੱਕ ਬੇਕਾਬੂ ਕਾਰ ਸਿੱਧੀ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਪਤੀ ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਿਸ ਵਿਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ। ਸੰਗਰੂਕ ਜ਼ਿਲੇ ਦੇ ਪਿੰਡ ਭੰਮੀ ਪੁਰ ਤੋਂ ਚਾਰ ਜਣੇ ਦਵਾਈ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਆ ਰਹੇ ਸਨ।

ਜਿਵੇਂ ਹੀ ਉਨਾਂ ਦੀ ਕਾਰ ਨੰਬਰ ਪੀਬੀ19 ਆਰ 5967 ਪਿੰਡ ਭਲਾਈਆਣਾ ਦੀ ਅਨਾਜ ਮੰਡੀ ਕੋਲ ਪਹੁੰਚੀ ਤਾਂ ਤੇਜ ਰਫ਼ਤਾਰ ਗੱਡੀ ਮੋੜ ਨਹੀਂ ਮੁੜ ਸਕੀ ਅਤੇ ਸਿੱਧੀ ਜਾ ਕੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜਬਰਦਸਤ ਸੀ ਕਿ ਗੱਡੀ ਮੌਕੇ ’ਤੇ ਹੀ ਇੱਕ ਸਾਈਡ ਤੋਂ ਟੁੱਟ ਗਈ ਅਤੇ ਅੱਧੀ ਛੱਤ ਵੀ ਉਡ ਗਈ। ਕਾਰ ਵਿਚ ਸਵਾਰ ਵਿਅਕਤੀ, ਉਸਦੀ ਪਤਨੀ, ਭੈਣ ਅਤੇ ਭਾਣਜੇ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਕਾਰ ਨੂੰ ਚਲਾ ਰਿਹਾ ਭੈਣ ਨਿਵਾਸੀ ਡਰਾਈਵਰ ਬਚ ਗਿਆ। ਆਸ ਪਾਸ ਦੇ ਲੋਕਾਂ ਨੇ ਛੱਤ ਨੂੰ ਪੱਟ ਕੇ ਲਾਸ਼ਾਂ ਨੂੰ ਵਿਚੋਂ ਕੱਢਿਆ ਅਤੇ ਜ਼ਖਮੀ ਨੂੰ ਗਿੱਦੜਬਾਹਾ ਦੇ ਵਿਖੇ ਇਲਾਜ ਲਈ ਦਾਖਲ ਕਰਵਾਇਆ।

ਮੌਕੇ ਪਰ ਪਹੁੰਚੇ ਡੀ ਐੱਸ ਪੀ ਨਰਿੰਦਰਪਾਲ ਸਿੰਘ ਨੇ ਦੱਸਿਆ ਕੀ ਇਹ ਪਰਿਵਾਰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਮੁਕਤਸਰ ਵਿਖੇ ਦਵਾਈ ਲੈਣ ਲਈ ਜਾ ਰਿਹ ਸੀ ਕਾਰ ਬੇਕਾਬੂ ਹੋਣ ਕਰਕੇ ਇਕ ਦਰੱਖ਼ਤ ਨਾਲ ਜਾ ਟਕਰਾਈ ਅਤੇ ਇਹ ਹਾਦਸਾ ਵਾਪਰ ਗਿਆ ਜ਼ਖ਼ਮੀਆਂ ਦਾ ਇਲਾਜ ਗਿੱਦੜਬਹਾ ਦੇ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗਿਦੜਬਾਹਾ ਦੇ ਹਸਪਤਾਲ ਵਿਚ ਜਮ੍ਹਾ ਕਰਵਾਇਆ ਗਿਆ ਹੈ ਛਾਣਬੀਣ ਕੀਤੀ ਜਾ ਰਹੀ ਹੈ