ਬੀ ਐਸ ਐਫ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਏ ਗਏ ਤੇ ਜੇਤੂ ਆਈਆਂ ਟੀਮਾਂ ਨੂੰ ਦਿੱਤੇ ਇਨਾਮ

0
198

ਬੀਐੱਸਐੱਫ਼ ਦੀ 71ਬਟਾਲੀਅਨ ਵੱਲੋਂ ਚੌਂਕੀ ਬੀ ਓ ਪੀ ਪੋਸਟ ਨੁਸ਼ਹਿਰਾ ਢਾਲਾ ਵਿਖੇ ਸਵਿੱਕ ਐਕਸ਼ਨ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਖ ਵੱਖ ਪਿੰਡਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਬੀ ਐਸ ਐਫ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਏ ਗਏ ਅਤੇ ਇਸ ਦੌਰਾਨ ਜੇਤੂ ਆਈਆਂ ਟੀਮਾਂ ਨੂੰ ਇਨਾਮ ਦਿੱਤੇ ਗਏ ਇਸ ਉਪਰੰਤ ਬੀ ਐਸ ਐਫ ਵੱਲੋਂ ਇਨ੍ਹਾਂ ਪਿੰਡਾਂ ਨੂੰ ਸੈਨਾਟਾਈਜ਼ਰ ਮਸ਼ੀਨਾਂ ਦੇ ਨਾਲ ਖੇਡਾਂ ਦਾ ਸਮਾਨ ਵੀ ਵੰਡਿਆ ਗਿਆ ਜਿਸ ਵਿੱਚ ਪਿੰਡ ਨਾਰਲੀ ਪਿੰਡ ਨੁਸ਼ਹਿਰਾ ਢਾਲਾ ਅਤੇ ਪਿੰਡ ਬਿਧੀ ਚੰਦ ਛੀਨਾ ਦੇ ਸਰਕਾਰੀ ਸਕੂਲਾਂ ਵਾਸਤੇ ਪਾਣੀ ਵਾਲੀ ਟੈਂਕੀਆਂ ਅਤੇ ਬੱਚਿਆਂ ਦੇ ਹੱਥ ਸੈਨਟਾਈਜ਼ਰ ਕਰਵਾਉਣ ਵਾਲਿਆਂ ਮਸ਼ੀਨ ਅਤੇ ਬੱਚਿਆਂ ਦੇ ਖੇਡਣ ਤਾਂ ਸਾਰਾ ਸਮਾਨ ਅਤੇ ਨੌਜਵਾਨਾਂ ਦੀ ਸਿਹਤ ਸਹੂਲਤਾਂ ਲਈ ਜਿਮ ਦਾ ਸਮਾਨ ਵੀ ਬੀਐਸਐਫ਼ ਵਲੋਂ ਦਿੱਤਾ ਗਿਆ