ਪੰਜਾਬ ਪੁਲਿਸ ਆਈ.ਜੀ ਐਸ.ਪੀ.ਐਸ ਪਰਮਾਰ ਨੇ ਬਟਾਲਾ ਪੁਲਿਸ ਲਾਈਨ ਵਿਖੇ ਪ੍ਰੈਸ ਕਾੰਫ਼੍ਰੇੰਸ ਕਰਦੇ ਹੋਏ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਤਿੰਨ ਨੌਜਵਾਨ ਲੁੱਟ ਖੋ ਦੀਆ ਵਾਰਦਾਤਾਂ ਨੂੰ ਅੰਜਾਮ ਦੇਂਦੇ ਸੀ ਅਤੇ ਪੁਲਿਸ ਆਈ ਜੀ ਨੇ ਦੱਸਿਆ ਕਿ ਇਹ ਚੋਰੀ ਕੀਤੀਆਂ ਗੱਡੀਆਂ ਨੂੰ ਓਐਲਐਕ੍ਸ ਤੇ ਵਿਕਣ ਵਾਲਿਆਂ ਗੱਡੀਆਂ ਦੇ ਨੰਬਰ ਲਗਾ ਕੇ ਦੂਸਰੇ ਸੂਬਿਆਂ ਚ ਵੇਚ ਦੇਂਦੇ ਸਨ ਅਤੇ ਪੁਲਿਸ ਨੇ ਦੱਸਿਆ ਕਿ ਇਸ ਗੈਂਗ ਵਲੋਂ ਬੈਂਕ ਏਟੀਐਮ ਦੀ ਵੀ ਲੁੱਟ ਦੀ ਵਾਰਦਾਤਾਂ ਨੂੰ ਵੀ ਅੰਜਾਮ ਦਿਤਾ ਗਿਆ ਸੀ ਅਤੇ ਗ੍ਰਿਫਤਾਰ ਨੌਜਵਾਨਾਂ ਗੁਰਪ੍ਰੀਤ ਸਿੰਘ , ਬਲਜੀਤ ਸਿੰਘ ਅਤੇ ਦੀਪਕ ਕੁਮਾਰ ਇਕ ਗੈਂਗ ਵਜੋਂ ਵਾਰਦਾਤਾਂ ਨੂੰ ਅੰਜਾਮ ਦੇਂਦੇ ਰਹੇ ਜਦਕਿ ਇਹਨਾਂ ਦੇ ਗੈਂਗ ਦਾ ਮੁਖ ਸਰਗਨਾ ਬਟਾਲਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਪਹਿਲਾ ਹੀ ਕਤਲ ਦੇ ਮਾਮਲੇ ਚ 20 ਸਾਲ ਦੀ ਸਜ਼ਾ ਕਟ ਰਿਹਾ ਹੈ ਅਤੇ ਪਿਛਲੇ ਕੁਝ ਅਰਸੇ ਪਹਿਲਾ ਪੈਰੋਲ ਤੇ ਜੇਲ ਤੋਂ ਬਾਹਰ ਆਇਆ ਹੈ ਅਤੇ ਭੋਗੜਾ ਸੀ ਅਤੇ ਅਤੇ ਪੁਲਿਸ ਮੁਤਾਬਿਕ ਇਹਨਾਂ ਤਿੰਨਾਂ ਦੇ ਖਿਲਾਫ ਵੱਖ ਵੱਖ ਧਾਰਵਾਂ ਹੇਠ ਥਾਣਾ ਸਿਵਲ ਲਾਈਨ ਬਟਾਲਾ ਚ 379,411,465,466,468,471,473 ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ