ਥਾਣਾ ਖਾਲੜਾ ਅਧੀਨ ਆਉਦੇ ਪਿੰਡ ਮਾੜੀ ਕੰਬੌਕੇ ਦੇ ਇਕ ਫੌਜੀ ਵੱਲੋਂ ਔਰਤ ਨੂੰ ਵਿਆਹ ਦਾ ਝਾਸਾ ਦੇ ਕਿ ਚਾਰ ਮਹੀਨੇ ਆਪਣੇ ਘਰ ਵਿਚ ਰੱਖਣ ਤੋ ਬਾਅਦ ਫੌਜੀ ਦੇ ਪਰਿਵਾਰ ਵੱਲੋਂ ਉਕਤ ਔਰਤ ਨੂੰ ਕੱਢਣ ਖਿਲਾਫ ਥਾਣਾ ਖਾਲੜਾ ਵਿਖੇ ਦਰਖਾਸਤ ਦੀ ਕਾਪੀ ਅਤੇ ਪੱਤਰਕਾਰਾਂ ਨੂੰ ਹਲਫੀਆ ਬਿਆਨ ਦਿੰਦਿਆਂ ਦਿੰਦਿਆ ਅਮਰਜੀਤ ਕੌਰ ਪੁਤਰੀ ਪ੍ਗਟ ਸਿੰਘ ਕੌਮ ਮਜਬੀ ਸਿੱਖ ਗਾਰਡਨ ਕਲੋਨੀ ਵਾਰਡ ਨੰਬਰ 17 ਪੱਟੀ ਨੇ ਦੱਸਿਆ ਕਿ ਫੌਜੀ ਗੁਰਸਾਹਿਬ ਸਿੰਘ ਪੁਤਰ ਸਵਰਨ ਸਿੰਘ ਕੌਮ ਮਜਬੀ ਸਿੱਖ ਨੇ ਮੈਨੂੰ ਚਾਰ ਮਹੀਨੇ ਆਪਣੇ ਘਰ ਬਤੋਰ ਪਤਨੀ ਬਣਾਕੇ ਰੱਖਿਆ ।ਉਸਨੇ ਦੱਸਿਆ ਕਿ ਮੈ ਫੌਜੀ ਗੁਰਸਾਹਿਬ ਪਹਿਲਾਂ ਦੱਸਿਆ ਸੀ ਕਿ ਮੇਰਾ ਪਹਿਲਾ ਵਿਆਹ ਹੋਇਆ ਸੀ ਪਰ ਪਤੀ ਨਸਈ ਹੋਣ ਕਰਕੇ ਮੈ ਤਲਾਕ ਲੈ ਲਿਆ ਸੀ । ਉਸ ਵਕਤ ਫੌਜੀ ਨੇ ਕਿਹਾ ਕਿ ਕੋਈ ਗੱਲ ਨਹੀ ਜੇਕਰ ਮੇਰੇ ਘਰ ਵਾਲੇ ਨਹੀ ਵੀ ਮੰਨਣਗੇ ਤਾ ਵੀ ਮੈ ਤੈਨੂੰ ਆਪਣੇ ਕੋਲ ਰੱਖਾਗਾ ਉਸਨੇ ਮੇਰੇ ਨਾਲ ਵਿਆਹ ਦੇ ਕਾਰਡ ਵੀ ਛਪਵਾਏ ਸਨ ।ਉਸਨੇ ਦੱਸਿਆ ਕਿ ਹੁਣ ਇਸਦੀ ਮਾਤਾ ਰਾਣੋ ਭਰਾਂ ਮਨਪਰੀਤ ਸਿੰਘ ਤੇ ਪਿਤਾ ਸਵਰਨ ਸਿੰਘ ਮੇਰੇ ਨਾਲ ਬੇਇਨਸਾਫੀ ਕਰ ਰਹੇ ਹਨ ਜਿਸ ਸਬੰਧੀ ਮੈ ਪਿਛਲੀ 6/ ਅਗਸਤ ਤੋ ਐਸ ਐਸ ਪੀ , ਤਰਨਤਾਰਨ ਡੀ ਐਸ ਪੀ ਭਿੱਖੀਵਿੰਡ ਤੇ ਉਸ ਵੇਲੇ ਦੇ ਐਸ ਐਚ ਉ ਜਸਵੰਤ ਸਿੰਘ ਨੂੰ ਵੀ ਲਿਖਤੀ ਦਰਖਾਸਤਾ ਦੇ ਚੁੱਕੀ ਹਾ ਉਸਨੇ ਕਿਹਾ ਕਿ ਪੁਲਿਸ ਵਲੋ ਵੀ ਸਿਆਸੀ ਸਹਿ ਕਾਰਣ ਮੇਰੇ ਬਿਆਨ ਸਹੀ ਨਹੀ ਲਏ ਜਾਦੇ । ਉਸਨੇ ਕਿਹਾ ਕਿ ਪਿਛਲੇ ਦਿੰਨੀ ਵੀ ਪੱਟੀ ਪੁਲਿਸ ਨੇ ਵੀ ਮੇਰੇ ਤੋ ਖਾਲੀ ਕਾਗਜ ਤੇ ਅੰਗੂਠੇ ਲਗਵਾ ਲਏ ਸਨ । ਅਤੇ ਬਾਅਦ ਵਿਚ ਲਿਖ ਦਿਤਾ ਕਿ ਫੌਜੀ ਦੇ ਪਰਿਵਾਰ ਤੇ ਮੈ ਕੋਈ ਕਾਰਵਾਈ ਨਹੀ ਕਰਵਾਉਣਾ ਚਹੁੰਦੀ ।ਜਦ ਕਿ ਮੈਨੂੰ ਇਨਸਾਫ ਨਹੀ ਦਿਤਾ ਗਿਆ ਉਸਨੇ ਦੱਸਿਆ ਕਿਹਾ ਹੁਣ ਫੌਜੀ ਗੁਰਸਾਹਿਬ ਸਿੰਘ ਛੁੱਟੀ ਆਇਆ ਹੈ । ਪਰ ਫੌਜੀ ਗੁਰਸਾਹਿਬ ਮੇਰੇ ਨਾਲ ਗੱਲ ਨਹੀ ਕਰਦਾ ਤੇ ਨਾ ਹੀ ਉਸਦਾ ਪਰਿਵਾਰ ਘਰ ਵੜਨ ਦਿੰਦਾ ਹੈ । ਪੀਡ਼ਤ ਔਰਤ ਅਮਰਜੀਤ ਕੌਰ ਨੇ ਦੱਸਿਆ ਕਿ ਫੌਜੀ ਅਤੇ ਫ਼ੌਜੀ ਦੇ ਪਰਿਵਾਰ ਵੱਲੋਂ ਮੇਰਾ ਅਬੋਸ਼ਨ ਵੀ ਕਰਵਾਇਆ ਗਿਆ ਹੈ । ਜੋ ਕਿ ਡਾਕਟਰਾਂ ਵੱਲੋਂ ਕੀਤੀ ਗਈ ਅਲਟਰਾਸਾਊਂਡ ਦੀ ਰਿਪੋਰਟ ਮੇਰੇ ਕੋਲ ਮੌਜੂਦ ਹੈ ਉਸਨੇ ਕਿਹਾ ਕਿ ਜੇਕਰ 12/ ਦਸੰਬਰ ਤੱਕ ਪੁਲਿਸ ਨੇ ਉਕਤ ਫੌਜੀ ਅਤੇ ਉਸਦੇ ਪਰਿਵਾਰ ਤੇ ਕੋਈ ਕਾਰਵਾਈ ਨਾ ਕੀਤੀ ਤਾ ਮੈ 12/ ਦਸੰਬਰ ਨੂੰ ਥਾਣਾ ਖਾਲੜਾ ਦੇ ਗੇਟ ਅੱਗੇ ਆਤਮਦਾਹ ਕਰ ਲਵਾਗੀ । ਇਸ ਮਾਮਲੇ ਬਾਰੇ ਜਦੋ ਉਕਤ ਫੌਜੀ ਗੁਰਸਾਹਿਬ ਸਿੰਘ ਦਾ ਪੱਖ ਜਾਨਣਾ ਚਾਹਿਆ ਤਾ ਉਸਨੇ ਪਹਿਲਾ ਤੇ ਕਿਹਾ ਕਿ ਸਾਡਾ ਰਾਜੀਨਾਵਾ ਹੋ ਗਿਆ ਹੈ ਜਦੋ ਉਸਤੋ ਪੁਛਿਆ ਕਿ ਜੇ ਰਾਜੀਨਾਵਾ ਹੋ ਗਿਆ ਹੈ ਤਾ ਫਿਰ ਇਹ ਦਰਖਾਸਤ ਦੇਣ ਕਿਉ ਆਏ ਤਾ ਉਸਨੇ ਧਮਕੀ ਭਰੇ ਲਹਿਜੇ ਨਾਲ ਕਿਹਾ ਕਿ ਤੁਸੀ ਮੇਰੇ ਖਿਲਾਫ ਖਬਰ ਨਹੀ ਲਾ ਸਕਦੇ ਉਸਨੇ ਕੈਮਰੇ ਅੱਗੇ ਆਉਣ ਤੋ ਵੀ ਜਵਾਬ ਦੇ ਦਿਤਾ । ਅਤੇ ਜਦੋਂ ਇਸ ਬਾਰੇ ਫੌਜੀ ਦੇ ਪਿਤਾ ਸਰਵਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਅਮਰਜੀਤ ਕੌਰ ਨੂੰ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਝੂਠਾ ਦੱਸਦਿਆਂ ਫੌਜੀ ਗੁਰਸਾਹਿਬ ਸਿੰਘ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਇਸ ਅੌਰਤ ਵੱਲੋਂ ਫਸਾਏ ਜਾਣ ਬਾਰੇ ਕਿਹਾ ਦੂਜੇ ਪਾਸੇ ਜਦੋਂ ਇਸ ਬਾਰੇ ਜਾਚ ਕਰ ਰਹੇ ਏ ਐਸ ਆਈ ਨਾਲ ਗੱਲ ਕੀਤੀ ਤਾ ਉਸਨੇ ਕਿਹਾ ਕਿ ਪੀੜਤ ਔਰਤ ਵੱਲੋਂ ਦਰਖਾਸਤ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਦੂਜੀ ਧਿਰ ਨੂੰ ਬੁਲਾ ਕੇ ਪੜਤਾਲ ਕੀਤੀ ਜਾਵੇਗੀ ਜੇਕਰ ਫੌਜੀ ਗੁਰਸਾਹਿਬ ਸਿੰਘ ਝੂਠਾ ਪਾਇਆ ਜਾਂਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ।