ਜਿੱਥੇ ਇੱਕ ਪਾਸੇ ਪੰਜਾਬ ਸਰਕਾਰ 15 ਮਈ ਤਕ ਲੌਕਡਾਊਨ ਲਗਾ ਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ ਤਾਂ ਜੋ ਲੋਕ ਇਕੱਠੇ ਨਾ ਹੋਣ ਉਥੇ ਜੇਕਰ ਦੂਜੇ ਪਾਸੇ ਫਤਿਹਗਡ਼੍ਹ ਚੂਡ਼ੀਆਂ ਦੇ ਪੰਜਾਬ ਨੈਸ਼ਨਲ ਬੈਂਕ ਵੱਲ ਜੇ ਝਾਤੀ ਮਾਰੀ ਜਾਵੇ ਤਾਂ ਅੱਜ ਉੱਥੇ ਇਹ ਵੇਖਣ ਨੂੰ ਮਿਲਿਆ ਕਿ ਲੋਕ ਭਾਰੀ ਤਦਾਦ ਵਿੱਚ ਬੈਂਕ ਦੇ ਗੇਟ ਦੇ ਮੂਹਰੇ ਖਲੋਤੇ ਹੋਏ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਇੱਥੇ ਹੀ ਬੱਸ ਨਹੀਂ ਸਗੋਂ ਬੈਂਕ ਦੇ ਨਾਲ ਲੱਗੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿੱਚ ਵੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਇਸ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਕਿ ਲੋਕ ਕੋਰੋਨਾ ਮਹਾਂਮਾਰੀ ਨੂੰ ਹਲਕੇ ਵਿਚ ਲੈ ਰਹੇ ਹਨ ਫਤਿਹਗਡ਼੍ਹ ਚੂਡ਼ੀਆਂ ਤੋਂ ਪਲਵਿੰਦਰ ਸਿੰਘ ਦੀ ਰਿਪੋਰਟ