ਪੰਜਾਬ ਰੋਡਵੇਜ਼ ਪਨਬੱਸ ਅਤੇ ਪੈਨਸ਼ਨਰ ਯੂਨੀਅਨ ਅੰਮ੍ਰਿਤਸਰ ਵਲੋਂ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ

0
169

ਬ ਸਰਕਾਰ ਦੁਆਰਾ ਆਪਣੇ ਹੀ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖ਼ਿਲਾਫ਼ ਪੰਜਾਬ ਰੋਡਵੇਜ਼ ਪਨਬੱਸ ਅਤੇ ਅਤੇ ਪੈਨਸ਼ਨਰ ਯੂਨੀਅਨ ਅੰਮ੍ਰਿਤਸਰ ਵਨ ਅਤੇ ਟੂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ

ਇਸ ਮੌਕੇ ਉਹਨਾਂ ਨੇ ਕਿਹਾ, ਕਿ ਪੰਜਾਬ ਰੋਡਵੇਜ਼ ਪਨਬੱਸ ਦੇ ਕਾਮਿਆਂ ਵਿੱਚ ਇਸ ਗੱਲ ਦਾ ਬਹੁਤ ਰੋਸ ਹੈ, ਕਿ ਟਰਾਂਸਪੋਰਟ ਮੰਤਰੀ ਨੇ ਪੰਦਰਾਂ ਦਸੰਬਰ ਦੋ ਹਜਾਰ ਵੀਹ ਐਕਸ਼ਨ ਕਮੇਟੀ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਦਾ ਸਮਾਂ ਦਿੱਤਾ ਸੀ ਅਤੇ ਸਿਹਤ ਖ਼ਰਾਬ ਦਾ ਬਹਾਨਾ ਬਣਾ ਕੇ ਮੀਟਿੰਗ ਨਹੀਂ ਕੀਤੀ ਗਈ ਅਤੇ ਮੀਟਿੰਗ ਵਿਚ ਉੱਚ ਅਧਿਕਾਰੀਆਂ ਨੇ ਕੀਤੀ ਫਿਰ ਇੱਕ ਹਫ਼ਤੇ ਬਾਅਦ ਮੀਟਿੰਗ ਦਾ ਟਾਈਮ ਦਿੱਤਾ ਗਿਆ ਟਰਾਂਸਪੋਰਟ ਮੰਤਰੀ ਵੱਲੋਂ ਦਿੱਤਾ ਗਿਆ ਪਰ ਇਹ ਫਿਰ ਵੀ ਮੰਤਰੀ ਵੱਲੋਂ ਮੀਟਿੰਗ ਨਹੀਂ ਕੀਤੀ ਗਈ ਜਿਸ ਤੋਂ ਇਹ ਗੱਲ ਸਾਬਤ ਹੁੰਦੀ ਹੈ, ਕਿ ਮੁਲਾਜ਼ਮਾਂ ਧੀਆਂ ਮੰਗਾਂ ਪ੍ਰਤੀ ਟਰਾਂਸਪੋਰਟ ਮੰਤਰੀ ਗੰਭੀਰ ਨਹੀਂ ਹੈ ਰਹਿੰਦੀ ਖੂੰਹਦੀ ਕਸਰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਨਿਕਲ ਗਈ ਤੀਹ ਦਸੰਬਰ ਦੋ ਹਜਾਰ ਵੀਹ ਨੂੰ ਇਹ ਫੈਸਲਾ ਮੰਤਰੀ ਮੰਡਲ ਵੱਲੋਂ ਲਿਆ ਗਿਆ ਵੱਖ ਵੱਖ ਦੱਸ ਸਰਕਾਰੀ ਵਿਭਾਗਾਂ ਵਿੱਚ ਪਈਆਂ ਖਾਲੀ ਪੋਸਟਾਂ ਖਤਮ ਕਰਕੇ ਸੈਂਟਰ ਦੇ ਸਤੱਨਵੇ ਪੇ ਕਮਿਸ਼ਨ ਦੇ ਆਧਾਰ ਤੇ ਨਵੀਂ ਭਰਤੀ ਕਰਨ ਦੇ ਫ਼ੈਸਲੇ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਉਮੀਦ ਤੇ ਬਲਦੀ ਉਪਰ ਤੇਲ ਪਾਉਣ ਦਾ ਕੰਮ ਕੀਤਾ, ਜੇਕਰ ਸਰਕਾਰ ਖਾਲੀ ਪਈਆਂ ਵੱਖ ਵੱਖ ਵਿਭਾਗਾਂ ਦੀਆਂ ਪੋਸਟਾਂ ਹੀ ਖਤਮ ਕਰ ਦੇਵੇਗੀ ਤਾਂ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਵੱਖ ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮ ਕਿੱਥੋਂ ਪੱਕੇ ਹੋਣਗੇ ਅਤੇ ਨਾ ਹੀ ਘਰ ਘਰ ਨੌਕਰੀ ਵਾਲਾ ਸਰਕਾਰ ਦਾ ਵਾਅਦਾ ਪੂਰਾ ਹੋਵੇਗਾ ਬੇਰੁਜ਼ਗਾਰੀ ਵਧੇਗੀ ਪੰਜਾਬ ਸਰਕਾਰ ਵੱਲੋਂ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਡੀਏ ਦੀਆਂ ਕਿਸ਼ਤਾਂ ਤਾਂ ਦਿੱਤੀਆਂ ਜਾਣਗੀਆਂ ਜਦੋਂ ਸੈਂਟਰ ਸਰਕਾਰ ਵੱਲੋਂ ਜੀਐਸਟੀ ਦਾ ਭੁਗਤਾਨ ਕੀਤਾ ਜਾਵੇਗਾ ਅਤੇ ਛੇਵਾਂ ਪੇ ਕਮਿਸ਼ਨ ਇੱਕ ਜਨਵਰੀ ਦੋ ਹਜਾਰ ਸੋਲ਼ਾਂ ਤੋਂ ਲਾਗੂ ਹੋਣਾ ਸੀ ਪਰ ਸਰਕਾਰ ਵੱਲੋਂ ਜਨਵਰੀ ਦੋ ਹਜਾਰ ਇੱਕੀ ਤਕ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਗਰ ਜੇ ਪੇ ਮਿਲਿਆ ਹੈ ਤਾਂ ਉਹ ਤਰੀਕ ਤੇ ਤਰੀਕ ਇਸ ਤੋਂ ਇਲਾਵਾ ਕੁਝ ਹਾਸਲ ਨਹੀਂ ਹੋਇਆ