Site icon Live Bharat

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਘੁਲਾਟੀ ਪਹੁੰਚੀ ਪਟਿਆਲਾ ਦੇ ਸਰਕਟ ਹਾਊਸ ਵਿਖੇ ||

-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਘੁਲਾਟੀ ਪਹੁੰਚੀ ਪਟਿਆਲਾ ਦੇ ਸਰਕਟ ਹਾਊਸ ਵਿਖੇ ਜਿੱਥੇ ਕਿ ਪਟਿਆਲੇ ਜਿਲ੍ਹੇ ਦੀਆਂ ਮਹਿਲਾਵਾਂ ਦੀ ਤਰਫ ਤੋਂ ਆਪਣੀ ਸਮੱਸਿਆ ਦੇ ਚੱਲਦੇ ਹੋਏ ਮਨੀਸ਼ਾ ਘੁਲਾਟੀ ਦੇ ਨਾਲ ਕੀਤੀ ਗਈ ਮੁਲਾਕਾਤ,ਮੁਲਾਕਾਤ ਕਰਨ ਮਗਰੋਂ ਮਹਿਲਾਵਾਂ ਨੇ ਰੋ-ਰੋ ਕੇ ਪੱਤਰਕਾਰਾਂ ਨੂੰ ਦੱਸਿਆ ਅਪਣਾ ਦੁੱਖ ਮਨੀਸ਼ਾ ਗੁਲਾਟੀ ਨੇ ਵਿਸ਼ਵਾਸ ਦਿਲਾਇਆ ਕਿ ਤੁਹਾਡਾ ਦੁੱਖ ਦੂਰ ਕੀਤਾ ਜਾਵੇਗਾ

ਮਾਤਾ ਸਵਰਨ ਕੌਰ ਦੇ ਮਾਮਲੇ ਚ ਆਇਆ ਇਕ ਨਵਾਂ ਮੋੜ ਮਨੀਸ਼ਾ ਗੁਲਾਟੀ ਨੇ ਪਟਿਆਲਾ ਪਹੁੰਚਾ ਦਿੱਤੀ ਇਸ ਮਾਮਲੇ ਦੀ ਜਾਣਕਾਰੀ ਆਖਿਆ ਕਿ ਪਰਿਵਾਰ ਦੇ ਖਿਲਾਫ ਕੀਤੀ ਗਈ ਹੈ ਸਖ਼ਤ ਕਾਰਵਾਈ ਮਾਤਾ ਸਵਰਨ ਕੌਰ ਦੇ ਵੱਲੋਂ ਆਪਣੇ ਪੁੱਤਰ ਅਤੇ ਨੂੰਹ ਦੇ ਉੱਪਰ ਇਲਜ਼ਾਮ ਲਗਾਏ ਗਏ ਸਨ ਕਿ ਉਨ੍ਹਾਂ ਦੇ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਪਿਸ਼ਾਬ ਪਿਲਾਇਆ ਗਿਆ ਹੈ ਜਿਸ ਤੋਂ ਬਾਅਦ ਇਨਸਾਨੀਅਤ ਨੂੰ ਕਾਇਮ ਰੱਖਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਦੀ ਤਰਫ਼ ਤੋਂ ਸਵਰਨ ਕੌਰ ਦੇ ਬਿਆਨਾਂ ਦੇ ਆਧਾਰ ਤੇ ਪਰਿਵਾਰ ਖਿਲਾਫ ਪਰਚੇ ਦਰਜ ਕੀਤੇ ਗਏ ਹਨ ਨਾਲ ਹੀ ਮਨੀਸ਼ਾ ਗੁਲਾਟੀ ਨੇ ਆਖਿਆ ਕਿ ਸਾਰੇ ਹੀ ਮਹਿਲਾਵਾਂ ਦੇ ਦੁੱਖ ਦੂਰ ਕਿਤੇ ਜਾਵਣਗੇ ਇਸ ਮੌਕੇ ਤੇ ਉਨ੍ਹਾਂ ਨੇ ਆਖਿਆ ਕਿ ਜੋ ਵੀਜ਼ਾ ਲਵਾਉਣ ਵਾਲੇ ਵਿਅਕਤੀਆਂ ਦੀ ਤਰਫ ਤੋਂ ਮਹਿਲਾਵਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਉਸ ਮਾਮਲੇ ਚ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਮਨੀਸ਼ਾ ਗੁਲਾਟੀ ਨੇ ਆਖਿਆ ਕਿ ਬੀਬੀ ਸਵਰਨ ਕੌਰ ਦੇ ਮਾਮਲੇ ਚ ਤਾਇਨਾਤ ਐਸਡੀਐਮ ਦੀਆਂ ਫਾਈਲਾਂ ਵੀ ਖੁਲਵਾਈਆਂ ਜਾਣਗੀਆਂ

Exit mobile version