ਪੰਜਾਬ ਪੁਲਸ ਦੇ ਵਲੰਟੀਅਰ ਬਣ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ ਛੇ ਲੱਖ ਨਕਦੀ, ਜੇਵਰਾਤ ਅਤੇ ਅਸਲਾ ਲੈ ਕੇ ਫ਼ਰਾਰ

0
345

ਅੰਤਰਰਾਸ਼ਟਰੀ ਅਟਾਰੀ ਲਾਹੌਰ ਹਾਈਵੇ ਰੋਡ ਤੇ ਸਥਿਤ ਬਾਰਡਰ ਨਜ਼ਦੀਕ ਕੁਲਵੰਤ ਸਿੰਘ ਮੰਨਾ ਕੋਕਾਕੋਲਾ ਏਜੰਸੀ ਮਾਲਕ ਦੇ ਘਰ ਚ ਸਵੇਰੇ 7 ਵਜੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਪੰਜਾਬ ਪੁਲਸ ਵੱਲੋਂ ਰੱਖੇ ਵਲੰਟੀਅਰਾਂ ਦੀਆਂ ਵਰਦੀਆਂ ਪਾਈਆਂ ਸਨ। ਲੁਟੇਰਿਆਂ ਦੀ ਗਿਣਤੀ 7 ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਕ ਪਿਸਟਲਾਂ ਦੀ ਨੋਕ ਤੇ 7 ਲੱਖ ਰੁਪਏ ਨਕਦ, 15 ਤੋਲੇ ਸੋਨੇ ਦੇ ਗਹਿਣੇ, ਦੋ ਮੋਬਾਈਲ ਫੋਨ, 12 ਬੋਰ ਰਾਈਫਲ ਤੇ ਕਾਰਤੂਸ ਲੈ ਕੇ ਫਰਾਰ ਹੋ ਗਏ। ਜਸਵਿੰਦਰ ਸਿੰਘ ਜੱਸਾ ਨੇ ਗੱਲਬਾਤ ਕਰਦੇ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਤੂੰ 26 ਤਰੀਕ ਨੂੰ ਐਕਸੀਡੈਂਟ ਕੀਤਾ ਹੈ,

ਆਪਣੀ ਆਰ.ਸੀ ਲਿਆ ਜਦੋਂ ਉਹ ਆਰ.ਸੀ ਲੈਣ ਗਿਆ ਤਾਂ ਉਕਤ ਵੀ ਉਸ ਦੇ ਨਾਲ ਚਲੇ ਗਏ। ਚਾਰ ਲੁਟੇਰਿਆਂ ਨੇ ਉਸ ਦੀ ਧੌਣ ਤੇ ਪਿਸਟਲ ਰੱਖੇ ਅਤੇ ਆਪਣੇ ਆਪ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦੱਸਦੇ ਹੋਏ ਉਨ੍ਹਾਂ ਨੂੰ ਬੰਨ੍ਹ ਦਿੱਤਾ। ਉਨ੍ਹਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤਾਂ ਮਾਤਾ ਨੇ ਸਭ ਕੁਝ ਕੱਢ ਕੇ ਦੇ ਦਿੱਤਾ। ਵਿਕਰਾਂਗੀ ਕੇਂਦਰ ਏਟੀਐਮ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੜਕਸਾਰ ਏਟੀਐਮ ਚ ਪੈਸੇ ਵੀ ਪਾਉਂਦੇ ਹਨ, ਜਿਸ ਦੀ ਰਾਸ਼ੀ ਵੀ ਲੈ ਗਏ ਹਨ। ਵੱਡੀ ਘਟਨਾ ਦੀ ਖ਼ਬਰ ਸੁਣਦਿਆਂ ਪੁਲਿਸ ਥਾਣਾ ਘਰਿੰਡਾ ਦੇ ਐੱਸ ਐੱਚ ਓ ਅਮਨਦੀਪ ਸਿੰਘ ਅਤੇ ਪੁਲਿਸ ਚੌਕੀ ਕਾਹਨਗੜ੍ਹ ਦੇ ਇੰਚਾਰਜ ਭਾਰੀ ਪੁਲਸ ਫੋਰਸ ਲੈ ਕੇ ਮੌਕੇ ਤੇ ਪਹੁੰਚੇ। ਐੱਸ ਐੱਚ ਓ ਅਮਨਦੀਪ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।