ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਲੜਾਈ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ

0
363

ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਲੜਾਈ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਭਾਵੇਂ ਹੀ ਜੇਲ੍ਹਾਂ ਵਿੱਚ ਪੁਖ਼ਤਾ ਇੰਤਜ਼ਾਮ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ, ਪਰ ਜੇਲ੍ਹਾਂ ਵਿੱਚ ਲੜਾਈ ਹੋਣ ਨਾਲ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਵੀ ਖੋਲ੍ਹ ਰਿਹਾ ਹੈ। ਇਸ ਤਰ੍ਹਾਂ ਦੀ ਤਾਜ਼ਾ ਘਟਨਾ ਵੇਖਣ ਨੂੰ ਮਿਲੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਜਿੱਥੇ ਹਵਾਲਾਤੀ ਵੱਲੋਂ ਕੈਦੀ ਦਰਸ਼ਨ ਸਿੰਘ ਦੇ ਸਿਰ ਉੱਤੇ ਤੇਜ਼ਧਾਰ ਨੁਕੀਲੀ ਚੀਜ਼ ਨਾਲ ਹਮਲਾ ਕਰਕੇ ਕੈਦੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਉਸਦੇ ਸਿਰ ਤੇ ਦੋ ਜਗ੍ਹਾ ਸੱਟਾਂ ਲੱਗੀਆ, ਕੈਦੀ ਬੁਰੀ ਤਰ੍ਹਾਂ ਲਹੂ ਲੁਹਾਣ ਹੋਇਆ ਪਿਆ ਸੀ ਅਤੇ ਸਿਰ ਤੇ ਟਾਂਕੇ ਵੀ ਲੱਗੇ।

ਜ਼ਖ਼ਮੀ ਕੈਦੀ ਦਰਸ਼ਨ ਸਿੰਘ ਦੇ ਦੱਸਣ ਮੁਤਾਬਿਕ ਹਵਾਲਾਤੀ ਜੋ ਚਾਰ ਨੰਬਰ ਵਾਰਡ ਵਿੱਚ ਬੰਦ ਸੀ। ਉਹ ਆਪਣੇ ਕਿਸੇ ਸਾਥੀ ਨੂੰ ਮਿਲਣ ਵਾਸਤੇ ਦੋ ਨੰਬਰ ਵਾਰਡ ਵਿੱਚ ਧੱਕੇ ਨਾਲ ਜਾ ਰਿਹਾ ਸੀ ਜਿਸ ਨੂੰ ਉਥੇ ਮੌਜੂਦ ਜੇਲ੍ਹ ਮੁਲਾਜ਼ਮ ਜੋ ਡਿਊਟੀ ਤੇ ਤਾਇਨਾਤ ਅਤੇ ਕੈਦੀ ਦਰਸ਼ਨ ਸਿੰਘ ਨੇ ਵੀ ਰੋਕਿਆ, ਪਰ ਹਵਾਲਾਤੀ ਬਾਰ-ਬਾਰ ਅੰਦਰ ਜਾਣ ਦੀ ਜ਼ਿੱਦ ਕਰਦਾ ਰਿਹਾ। ਉਸ ਹਵਾਲਾਤੀ ਵੱਲੋਂ ਉਥੇ ਮੌਜੂਦ ਮੁਲਾਜ਼ਮ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਦੀ ਦਰਸ਼ਨ ਸਿੰਘ ਨੇ ਉਸ ਹਵਾਲਾਤੀ ਨੂੰ ਫੜ ਲਿਆ। ਜਿਸ ਤੇ ਹਵਾਲਾਤੀ ਨੇ ਫੇਰ ਤੇਜ਼ਧਾਰ ਨੁਕੀਲੀ ਚੀਜ਼ ਨਾਲ ਦਰਸ਼ਨ ਸਿੰਘ ਦੇ ਸਿਰ ਤੇ ਦੋ ਵਾਰ ਕਰ ਦਿੱਤੇ। ਜਿਸ ਵਿੱਚ ਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਵੱਲੋਂ ਕੈਦੀ ਦੇ ਸਿਰ ਤੇ ਟਾਂਕੇ ਵੀ ਲਗਾਏ ਗਏ ਅਤੇ ਪੱਟੀ ਵੀ ਕੀਤੀ ਗਈ। ਪਰ ਜਦੋਂ ਜ਼ਖ਼ਮੀ ਕੈਦੀ ਨੂੰ ਅਮਰਜੈਂਸੀ ਤੋਂ ਵਾਰਡ ਵਿੱਚ ਸ਼ਿਫਟ ਕੀਤਾ ਗਿਆ, ਤਾਂ ਜੇਲ ਦੇ ਮੁਲਾਜ਼ਮ ਹੀ ਗੁਲੂਕੋਜ਼ ਦੀ ਬੋਤਲ ਚੁੱਕ ਕੇ ਬੈੱਡ ਤੱਕ ਲਿਜਾਂਦੇ ਵਿਖਾਈ ਦਿੱਤੇ। ਪਰ ਕੋਈ ਵੀ ਉਥੇ ਹੈਲਪਰ ਨਜ਼ਰ ਨਹੀਂ ਆਇਆ। A ਕਲਾਸ ਵਾਲਾ ਨਾਭਾ ਹਸਪਤਾਲ ਵਿੱਚ ਜਿੱਥੇ ਹੈਲਪਰ ਅਤੇ ਸਟਾਫ਼ ਵੱਡੀ ਗਿਣਤੀ ਵਿੱਚ ਡਿਊਟੀ ਦੇ ਰਿਹਾ ਹੈ ਪਰ ਮੁੱਢਲੀ ਸਹਾਇਤਾ ਦੇ ਲਈ ਤੈਨਾਤ ਕੀਤਾ ਗਿਆ ਸਟਾਫ ਕਿੱਥੇ ਸੀ। ਜੇਕਰ ਇਕੋ ਦਮ ਕਈ ਐਮਰਜੈਂਸੀਆਂ ਆ ਜਾਣ ਤਾਂ ਫਿਰ ਮਰੀਜ਼ਾਂ ਦਾ ਰੱਬ ਹੀ ਰਾਖਾ ਹੈ, ਤੇ ਮਰੀਜ਼ਾਂ ਦੀ ਦੇਖਭਾਲ ਕੌਣ ਕਰੇਂਗਾ ਇਹ ਹਸਪਤਾਲ ਤੇ ਇੱਕ ਸਵਾਲੀਆ ਨਿਸ਼ਾਨ ਵੀ ਖੜ੍ਹਾ ਹੋ ਰਿਹਾ ਹੈ।

ਇਸ ਮੌਕੇ ਤੇ ਜ਼ਖ਼ਮੀ ਕੈਦੀ ਦਰਸ਼ਨ ਸਿੰਘ ਨੇ ਕਿਹਾ ਕਿ ਜਦੋਂ ਮੈਂ ਹਵਾਲਾਤੀ ਨੂੰ ਜੋ ਚਾਰ ਨੰਬਰ ਵਾਰਡ ਵਿੱਚ ਬੰਦ ਸੀ। ਉਹ ਆਪਣੇ ਕਿਸੇ ਸਾਥੀ ਨੂੰ ਮਿਲਣ ਵਾਸਤੇ ਦੋ ਨੰਬਰ ਵਾਰਡ ਵਿੱਚ ਧੱਕੇ ਨਾਲ ਜਾ ਰਿਹਾ ਸੀ ਜਿਸ ਨੂੰ ਉਥੇ ਮੌਜੂਦ ਜੇਲ੍ਹ ਮੁਲਾਜ਼ਮ ਜੋ ਡਿਊਟੀ ਤੇ ਤਾਇਨਾਤ ਅਤੇ ਕੈਦੀ ਦਰਸ਼ਨ ਸਿੰਘ ਨੇ ਵੀ ਰੋਕਿਆ ਤਾਂ ਉਸ ਨੇ ਜੇਲ੍ਹ ਮੁਲਾਜ਼ਮ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤਾ, ਜਦੋਂ ਮੈਂ ਉਸ ਨੂੰ ਫੜਿਆ ਤਾਂ ਉਸ ਨੇ ਮੇਰੇ ਤੇ ਹੀ ਹਮਲਾ ਕਰ ਦਿੱਤਾ ਤੇ ਮੈਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ।
Byte 1 ਜ਼ਖ਼ਮੀ ਕੈਦੀ ਦਰਸ਼ਨ ਸਿੰਘ

ਇਸ ਮੌਕੇ ਤੇ ਜੇਲ੍ਹ ਦੇ ਹੌਲਦਾਰ ਬਲਜੀਤ ਸਿੰਘ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਤਾਂ ਇਸ ਨੂੰ ਅਸੀਂ ਮੌਕੇ ਤੇ ਹਸਪਤਾਲ ਵਿੱਚ ਪਹੁੰਚਿਆ ਹੈ ਇਸ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ। ਜੇਲ੍ਹ ਦੇ ਹਵਾਲਾਤੀ ਵੱਲੋਂ ਜੇਲ੍ਹ ਮੁਲਾਜ਼ਮ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਜਿਸ ਨੂੰ ਬਚਾਉਣ ਲਈ ਕੈਦੀ ਦਰਸ਼ਨ ਸਿੰਘ ਵੱਲੋਂ ਕੋਸ਼ਿਸ਼ ਕੀਤੀ ਤਾਂ ਹਵਾਲਾਤੀ ਦੇ ਵੱਲੋਂ ਤੇਜ਼ਧਾਰ ਨੁਕੀਲੀ ਚੀਜ਼ ਨਾਲ ਦਰਸ਼ਨ ਸਿੰਘ ਤੇ ਹਮਲਾ ਕਰ ਦਿੱਤਾ ਅਸੀਂ ਤਾਂ ਇਸ ਨੂੰ ਹਸਪਤਾਲ ਵਿੱਚ ਲੈ ਕੇ ਆਏ ਹਾਂ। ਇਸ ਦਾ ਕਾਫੀ ਖ਼ੂਨ ਵਹਿ ਰਿਹਾ ਸੀ।
Byte 2 ਜੇਲ੍ਹ ਦੇ ਹੌਲਦਾਰ ਬਲਜੀਤ ਸਿੰਘ

ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਲ੍ਹਾਂ ਵਿੱਚ ਜਿੱਥੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਜੇਲ੍ਹ ਅੰਦਰ ਪੁਖ਼ਤਾ ਇੰਤਜ਼ਾਮ ਹਨ ਪਰ ਇਹ ਪੁਖਤਾ ਇੰਤਜ਼ਾਮਾਂ ਦੀ ਪੋਲ ਖੁੱਲ੍ਹਦੀ ਵਿਖਾਈ ਦੇ ਰਹੀ ਹੈ।