Site icon Live Bharat

ਪੰਜਾਬ ਅੰਦਰ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਲੋਕ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ।

ਪੰਜਾਬ ਅੰਦਰ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਲੋਕ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਹੁਣ ਸਮਰਾਲਾ ਦੇ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਇੱਕ ਨੌਜਵਾਨ ਨੇ ਏਜੰਟ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ।

ਮ੍ਰਿਤਕ ਰਵੀਦੀਪ ਸਿੰਘ ਉਮਰ 27 ਸਾਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਰਵੀਦੀਪ ਨੂੰ ਦੁਬਈ ਭੇਜਣ ਵਾਸਤੇ ਪਿੰਡ ਰਸੂਲੜਾ ਦੇ ਇੱਕ ਏਜੰਟ ਰਣਧੀਰ ਸਿੰਘ ਪੁੱਤਰ ਬਲਦੇਵ ਸਿੰਘ ਨੂੰ 65 ਹਜਾਰ ਰੁਪਏ ਦਿੱਤੇ ਸੀ। ਕੰਮਕਾਰ ਦੀ ਭਾਲ ਚ ਰਵੀਦੀਪ ਸਿੰਘ ਨੇ ਦੁਬਈ ਜਾਣਾ ਸੀ। ਕਿਉਂਕਿ ਪਰਿਵਾਰ ਅੰਦਰ ਗਰੀਬੀ ਬਹੁਤ ਹੈ। ਏਜੰਟ ਲਾਰੇ ਲਾਉਂਦਾ ਰਿਹਾ ਤਾਂ ਦੁਖੀ ਹੋ ਕੇ ਰਵੀਦੀਪ ਨੇ ਆਤਮ ਹੱਤਿਆ ਕਰ ਲਈ। ਰਵੀ ਦੀਪ ਜਦੋਂ ਰਣਧੀਰ ਕੋਲ ਪੈਸੇ ਮੰਗਣ ਜਾਂਦਾ ਸੀ ਤਾਂ ਘਰ ਦੀਆਂ ਔਰਤਾਂ ਅੱਗੇ ਹੋ ਕੇ ਵਿਰੋਧ ਕਰਨ ਲਗਦੀਆਂ ਸੀ। 22 ਜੁਲਾਈ ਨੂੰ ਏਜੰਟ ਨੇ ਰਵੀ ਦੀਪ ਨਾਲ ਹੱਥੋਪਾਈ ਕੀਤੀ ਤਾਂ ਉਸਨੇ ਹਦਕ ਮੰਨ ਕੇ ਜਹਿਰੀਲੀ ਦਵਾਈ ਪੀ ਲਈ। ਪਟਿਆਲਾ ਹਸਪਤਾਲ ਵਿਖੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਣਧੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Exit mobile version