ਗੁਲਵਾਨ ਵੈਲੀ ਵਿੱਚ ਚੀਨ ਨਾਲ ਲੋਹਾ ਲੈਂਦੇ ਪੰਜਾਬ ਦੇ ਚਾਰ ਨੌਜਵਾਨ ਸ਼ਹੀਦ ਹੋਏ ਸਨ ਉਨ੍ਹਾਂ ਦੀ ਮਦਦ ਦੇ ਲਈ ਅੱਜ ਗਾਇਕ ਗੁਰੂ ਰੰਧਾਵਾ ਅਗੇ ਆਏ ਤੇ .ਗੁਰੂ ਰੰਧਾਵਾ ਨੇ ਸ਼ਹੀਦ ਹੋਏ ਚਾਰ ਫ਼ੌਜੀਆਂ ਦੇ ਪਰਿਵਾਰ ਨੂੰ ਇੱਕ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਉਨ੍ਹਾਂ ਦੇ ਪਿਤਾ ਅੱਜ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਿੰਡ ਸੀਲ ਵਿਖੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਅਤੇ ਗੁਰੂ ਰੰਧਾਵਾ ਵੱਲੋਂ ਦਿੱਤੀ ਇੱਕ ਲੱਖ ਰੁਪਏ ਦੀ ਰਾਸ਼ੀ ਪਰਿਵਾਰ ਨੂੰ ਸੌਂਪੀ
ਸ੍ਰ ਇਕਬਾਲ ਸਿੰਘ ਰੰਧਾਵਾ ਵਲੋਂ ਮਨਦੀਪ ਸਿੰਘ ਦੇ ਘਰ ਵਿਤੀ ਰਾਸ਼ੀ ਦਿੱਤੀ ਗਈ। ਇਸ ਮੌਕੇ ਊਨਾ ਕਿਹਾ ਵੀ ਅਸੀਂ ਪੰਜਾਬ ਦੇ ਚਾਰੋ ਸ਼ਹੀਦਾਂ ਨੂੰ ਇਕ ਇਕ ਲੱਖ ਰੁਪਏ ਦੇ ਰਹੇ ਹਾਂ । ਇਸ ਮੌਕੇ ਸਮਾਜ ਸੇਵੀ ਜਗਤਾਰ ਜੱਗੀ ਅਤੇ ਅੰਗਰੇਜ਼ ਵਿਰਕ ਵੀ ਹਾਜ਼ਿਰ ਹੋਏ, ਊਨਾ ਪਰਿਵਾਰ ਨਾਲ ਸ਼ਹੀਦ ਦੀ ਸ਼ਹਾਦਤ ਬਾਰੇ ਦੁਖ ਸਾਂਝਾ ਕੀਤਾ, ਊਨਾ ਕਿਹਾ ਵੀ ਇਹ ਕੁਰਬਾਨੀ ਦੇਸ਼ ਦੇ ਇਤਿਹਾਸ ਚ ਬੇਮਿਸਾਲ ਹੈ।