ਪ੍ਰਾਈਵੇਟ ਕੰਪਨੀ ਨੇ ਮਾਰੀ 300 ਗਰੀਬ ਪਰਿਵਾਰਾਂ ਨਾਲ ਠੱਗੀ

0
247

60 ਹਜ਼ਾਰ ਰੁਪਏ ਦਾ ਲੋਨ ਦੇਣ ਦੇ ਨਾਮ ਤੇ ਇਕ ਪ੍ਰਾਈਵੇਟ ਕੰਪਨੀ ਨੇ ਗੁਰਦਾਸਪੁਰ ਵਿਚ ਮਾਰੀ 300 ਗਰੀਬ ਪਰਿਵਾਰਾਂ ਨਾਲ ਠੱਗੀ ਪੈਸੇ ਲੈਣੇ ਤੋਂ ਬਾਅਦ ਦਫਤਰ ਨੂੰ ਤਾਲੇ ਲਗਾ ਕੇ ਰਫੂਚਕਰ ਹੋਏ ਕੰਪਨੀ ਦੇ ਕਰਮਚਾਰੀਆਂ ਪਰਿਵਾਰਾਂ ਨੇ ਦਫਤਰ ਦੇ ਬਾਹਰ ਕੀਤਾ ਰੋਸ਼ ਪ੍ਰਦਰਸ਼ਨ ਅਤੇ ਮੰਗ ਕੀਤੀ ਕਿ ਇਸ ਕੰਪਨੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਇਸ ਮੌਕੇ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਵਿੱਚ ਕੁਝ ਵਿਅਕਤੀ ਆਏ ਸਨ ਅਤੇ ਕਿਹਾ ਕਿ ਉਹ 60 ਹਜ਼ਾਰ ਰੁਪਏ ਦਾ ਲੋਨ ਦਿੰਦੇ ਹਨ ਅਤੇ ਉਹਨਾਂ ਕੋਲੋ ਸਿਰਫ 1620 ਰੁਪਏ ਫਾਈਲ ਚਾਰਜਸ ਹੀ ਲਏ ਜਾਣਗੇ ਅਤੇ ਲੋਨ ਦੇ 60 ਹਜਾਰ ਰੁਪਏ ਵਾਪਿਸ ਕਿਸ਼ਤਾਂ ਵਿਚ ਮੋੜਨੇ ਹੋਣਗੇ ਜਦ ਵੱਖ-ਵੱਖ ਪਿੰਡਾਂ ਵਿਚੋਂ 10 ਤੋਂ 20 ਔਰਤਾਂ ਨੇ ਫਾਈਲਾਂ ਦੇ 1620 ਰੁਪਏ ਜਮਾਂ ਕਰਵਾ ਦਿੱਤੇ ਅਤੇ ਇਸ ਤਰ੍ਹਾਂ 300 ਦੇ ਕਰੀਬ ਪਰਿਵਾਰਾਂ ਨੇ ਪੈਸੇ ਜਮਾਂ ਕਰਵਾ ਦਿੱਤੇ ਤਾਂ ਕੰਪਨੀ ਦੇੇ ਕਰਮਚਾਰੀਆਂ ਨੇ ਕਿਹਾ ਕਿ 1 ਜਨਵਰੀ ਨਵੇਂ ਸਾਲ ਨੂੰ ਉਹਨਾਂ ਦੇੇ ਖਾਤਿਆਂ ਵਿਚ 60 ਹਜਾਰ ਰੁਪਏ ਆ ਜਾਣਗੇ ਲੇਕਿਨ ਕੋਈ ਪੈਸਾ ਨਹੀਂ ਆਇਆ ਜਿਸ ਤੋਂ ਬਾਅਦ ਜਦ ਉਹ ਦਫਤਰ ਪਹੁੰਚੇ ਤਾਂ ਕੰਪਨੀ ਦੇ ਦਫਤਰ ਨੂੰ ਤਾਲੇ ਲਗੇ ਹੋਏ ਸਨ ਅਤੇ ਕੋਈ ਵੀ ਕਰਮਚਾਰੀ ਦਫਤਰ ਵਿਚ ਮਜੂਦ ਨਹੀਂ ਸੀ ਅਤੇ ਦਫ਼ਤ ਦੇ ਬਾਹਰੋਂ ਬੋੋਰਡ ਤਕ ਹਟਾ ਦਿਤੇ ਗਏ ਸਨ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਠੱਗਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ