ਪੈਸੇ ਦੇ ਲੈਣ ਦੇਣ ਨੂੰ ਲੇਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

0
279

ਜਿਲ੍ਹਾ ਫਿਰੋਜ਼ਪੁਰ ਵਿੱਚ ਕ੍ਰਾਇਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਆਏ ਦਿਨ ਸਹਿਰ ਵਿੱਚ ਲੁੱਟਾ ਖੋਹਾਂ ਤੋਂ ਇਲਾਵਾ ਜਾਨਲੇਵਾ ਹਮਲੇ ਕਰਨਾ ਆਮ ਜਿਹੀ ਗੱਲ ਬਣ ਗਈ ਹੈ। ਜੋ ਸਹਿਰ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ। ਹੁਣ ਨੌਬਤ ਇਥੋਂ ਤੱਕ ਆ ਗਈ ਹੈ। ਕਿ ਲੋਕ ਮਾਮੂਲੀ ਝਗੜੇ ਨੂੰ ਲੇਕੇ ਵੀ ਇੱਕ ਦੂਸਰੇ ਦੀ ਜਾਨ ਲੈ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੀ ਬਸਤੀ ਸੇਖਾਂ ਵਾਲੀ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਵੱਲੋਂ ਦੂਸਰੇ ਨੌਜਵਾਨ ਨੂੰ ਘਰ ਬੁਲਾ ਕੇ ਪਹਿਲਾਂ ਉਸ ਤੇ ਹਮਲਾ ਕੀਤਾ ਗਿਆ ਅਤੇ ਬਾਅਦ ਵਿੱਚ ਉਸਨੂੰ ਜਹਿਰੀਲੀ ਚੀਜ਼ ਪਿਲਾ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਜੱਗਾ ਪੁੱਤਰ ਬਾਬਾ ਮੰਗਲ ਵਾਸੀ ਬਸਤੀ ਸੇਖਾਂ ਵਾਲੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਦੋਨੋਂ ਭਰਾ ਆਪਣੇ ਘਰ ਬੈਠੇ ਗੱਲਬਾਤ ਕਰ ਰਹੇ ਸਨ ਕਿ ਉਸਦੇ ਭਰਾ ਕ੍ਰਿਸ਼ਨ ਦੇ ਫੋਨ ਤੇ ਗੀਤਾ ਉਰਫ ਦੇਵਾਂ ਪਤਨੀ ਸਤੀਸ਼ ਕੁਮਾਰ ਦਾ ਫੋਨ ਆਇਆ ਅਤੇ ਉਨ੍ਹਾਂ ਕ੍ਰਿਸ਼ਨ ਨੂੰ ਆਪਣੇ ਘਰ ਬੁਲਾਇਆ ਜਿਥੇ ਪੈਸੇ ਦੇ ਲੈਣ ਦੇਣ ਨੂੰ ਲੈਕੇ ਕ੍ਰਿਸ਼ਨ ਅਤੇ ਰੌਬਿਨ ਦਾ ਝਗੜਾ ਹੋ ਗਿਆ ਇਸ ਝਗੜੇ ਦੌਰਾਨ ਰੌਬਿਨ ਨੇ ਪਹਿਲਾਂ ਕ੍ਰਿਸ਼ਨ ਦੇ ਸਿਰ ਤੇ ਇੱਕ ਬੈਸਬਾਲ ਨਾਲ ਵਾਰ ਕੀਤਾ ਅਤੇ ਬਾਅਦ ਵਿੱਚ ਦੇਵਾਂ ਅਤੇ ਰੌਬਿਨ ਨੇ ਮਿਲਕੇ ਉਸ ਦੇ ਮੂੰਹ ਵਿੱਚ ਜਹਿਰੀਲੀ ਦਵਾਈ ਪਾ ਦਿੱਤੀ ਪਤਾ ਚੱਲਣ ਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਉਧਰ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪਰਿਵਾਰ ਕਹਿਣਾ ਹੈ। ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਿਸੇ ਹੋਰ ਨਾਲ ਅਜਿਹਾ ਨਾ ਕਰ ਸਕਣ।