ਅੰਮ੍ਰਿਤਸਰ ਪੁਲਿਸ ਵੱਲੋਂ ਭੈੜੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ, ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਹੜਾ ਲੋਕਾਂ ਨਾਲ ਧੋਖਾਧੜੀ ਤੇ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਸਨ, ਇਹ ਲੋਕ ਜਾਲੀ ਲਾਇਸੈਂਸ ਤੇ ਵਾਹਨਾਂ ਦੇ ਜਾਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਵੇਚ ਦਿੰਦੇ ਸਨ,ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਇੱਕ ਗਿਰੋਹ ਨੂੰ ਕਾਬੂ ਕੀਤਾ, ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਸਾਨੂੰ ਮੁਖਬਰ ਕੋਲੋਂ ਸੂਚਨਾ ਮਿਲੀ ਕਿ ਕੁੱਝ ਲੋਕ ਲੋਕਾਂ ਨੂੰ ਜਾਲੀ ਲਾਈਸੈਂਸ ਤੇ ਵਾਹਨਾਂ ਦੇ ਜਾਲੀ ਕਾਗਜ਼ਾਤ ਤਿਆਰ ਕਰ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ, ਪੁਲਿਸ ਨੇ ਆਪਣਾ ਜਾਲ ਵਿਛਾ ਕੇ ਦੋ ਲੋਕਾਂ ਨੂੰ ਕਾਬੂ ਕੀਤਾ ਪੁਲਿਸ ਨੇ ਮੌਕੇ ਤੋਂ 170 ਜਾਲੀ ਚਿਪਾ ਤੇ ਜਾਲੀ ਲਾਇਸੈਂਸ ਤੇ ਜਾਲੀ ਕਾਗਜ਼ਾਤ ਕਾਬੂ ਕੀਤੇ ਪੁਲਿਸ ਨੇ ਜਿਹੜੇ ਕੰਪਿਊਟਰ ਤੇ ਪ੍ਰਿੰਟਰ ਤੇ ਸਕੈਨਰ ਦਾ ਇਸਤੇਮਾਲ ਕਰਦੇ ਸਨ ਉਸਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਇਹ 100 ਦੇ ਕਰੀਬ ਲੋਕਾਂ ਦੇ ਜਾਲੀ ਲਾਇਸੈਂਸ ਤੇ ਗੱਡੀਆਂ ਦੇ ਕਾਗਜ਼ਾਤ ਤਿਆਰ ਕਰ ਚੁੱਕੇ ਹਨ ਇਹ 1500 ਰੁਪਏ ਤੋਂ 2000 ਰੁਪਏ ਲੋਕਾਂ ਕੋਲੋਂ ਲੈਕੇ ਉਨ੍ਹਾਂ ਦੇ ਜਾਲੀ ਲਾਇਸੈਂਸ ਤਿਆਰ ਕਰਦੇ ਸਨ, ਲੋਕਾਂ ਨੂੰ ਫੋਟੋ ਖਿਚਵਾਉਣ ਦੀ ਜਰੂਰਤ ਨਹੀਂ ਸੀ ਹੁੰਦੀ ਇਹ ਉਂਝ ਹੀ ਕਿੰਨੇ ਜਾਲੀ ਲਾਇਸੈਂਸ ਤਿਆਰ ਕਰ ਚੁੱਕੇ ਹਨ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,