ਪੁਲਿਸ ਨੇ 2 ਅਕਤੂਬਰ ਨੂੰ ਭਿਖੀਵਿੰਡ ‘ਚ ਸਾਢੇ ਪੰਜ ਲੱਖ ਰੁਪਏ ਦੀ ਲੁੱਟ ਦੀ ਗੁੱਥੀ ਨੂੰ ਸੁਲ਼ਝਾਇਆਂ

0
163

ਤਰਨ ਤਾਰਨ ਦੇ ਕਸਬਾ ਭਿਖੀਵਿੰਡ ਵਿਖੇ ਬੀਤੀ 2 ਅਕਤੂਬਰ ਨੂੰ ਸਾਢੇ ਪੰਜ ਲੱਖ ਰੁਪੈ ਦੀ ਰਾਸ਼ੀ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆਂ ਸੀ ਪੁਲਿਸ ਨੂੰ ਪਿੰਡ ਬੂੜਚੰਦ ਵਾਸੀ ਬਲਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆਂ ਸੀ ਕਿ ਉਸਨੇ ਆਪਣੇ ਹੀ ਪਿੰਡ ਦੇ ਵਾਸੀ ਹਰਜੀਤ ਸਿੰਘਢ ਕੋਲੋ ਜਮੀਨ ਠੇਕੇ ਤੇ ਲਈ ਸੀ ਤੇ ਉੱਕਤ ਜਮੀਨ ਦਾ ਠੇਕਾ ਦੇਣ ਲਈ ਉਸਨੇ ਭਿਖਵਿੰਡ ਦੇ ਸਟੇਟ ਬੈਕ ਤੋ ਸਾਢੇ ਪੰਜ ਲੱਖ ਰੁਪੈ ਕਢਵਾਏ ਸਨ ਅਤੇ ਉਹ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਮੋਟਰ ਸਾਈਕਲ ਸਵਾਰ ਤਿੰਨ ਨੋਜਵਾਨਾਂ ਵੱਲੋ ਦਾਤਰ ਦਾ ਵਾਰ ਕਰਦਿਆਂ ਉੁਸ ਨੂੰ ਜਖਮੀ ਕਰ ਉਸ ਪਾਸੋ ਪੈਸੇ ਖੋਹ ਲਏ ਸਨ ਅਤੇ ਮੋਕੇ ਤੋ ਫਰਾਰ ਹੋ ਗਏ ਹਨ ਇਸ ਸਬੰਧ ਵਿੱਚ ਪੁਲਿਸ ਵੱਲੋ ਮਾਮਲਾ ਦਰਜ ਕਰ ਤਫਤੀਸ ਕੀਤੀ ਗਈ ਤਾਂ ਪੁਲਿਸ ਨੂੰ ਪਤਾ ਚੱਲਿਆ ਕਿ ਬਲਵਿੰਦਰ ਸਿੰਘ ਵੱਲੋ ਜੋ ਪੈਸੇ ਘਰ ਲੈ ਜਾਏ ਜਾ ਰਹੇ ਸਨ ਉਸਦੇ ਵਿਦੇਸ਼ ਵਿੱਚੋ ਰਹਿੰਦੇ ਰਿਸ਼ਤੇਦਾਰ ਵੱਲੋ ਆਪਣੀ ਪਤਨੀ ਲਈ ਭੇਜੇ ਸਨ ਅਤੇ ਉਨ੍ਹਾਂ ਪੈਸਿਆਂ ਨੂੰ ਲੈ ਕੇ ਬਲਵਿੰਦਰ ਸਿੰਘ ਦੇ ਦਿੱਲ ਵਿੱਚ ਬੇਈਮਾਨੀ ਆ ਗਈ ਬਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲਕੇ ਲੁੱਟ ਦਾ ਡਰਮਾ ਕਰਨ ਦੀ ਸ਼ਾਜਿਸ਼ ਤਿਆਰ ਕੀਤੀ ਲੇਕਿਨ ਪੁਲਿਸ ਵੱਲੋ ਗਹਿਰਾਈ ਨਾਲ ਕੀਤੀ ਜਾਂਚ ਵਿੱਚ ਸਾਰਾ ਸੱਚ ਸਾਹਮਣੇ ਆ ਗਿਆ