ਪਿੰਡ ਮਾੜੀ ਉਧੋਕੇ ਦੇ ਵਿਅਕਤੀ ਦੇ ਗੁਪਤ ਅੰਗਾਂ ਤੇ ਕੈਸਰ ਕਾਰਣ ਪਰਿਵਾਰ ਨੇ ਸਮਾਜਸੇਵੀ ਵੀਰਾਂ ਨੂੰ ਲਾਈ ਮੱਦਦ ਦੀ ਗੁਹਾਰ

0
214

ਜਿਲਾ ਤਰਨਤਾਰਨ ਦੀ ਤਹਿਸੀਲ ਪੱਟੀ ਦੇ ਪਿੰਡ ਮਾੜੀ ਉਧੋਕੇ ਵਿਖੇ ਅੰਤਾਂ ਦੇ ਗਰੀਬ ਕਿਸਾਨ ਤਰਸੇਮ ਸਿੰਘ ਪੁਤਰ ਮੁਖਤਿਆਰ ਸਿੰਘ ਉਮਰ 35/40 ਸਾਲ ਨੂੰ ਪਿਛਲੇ ਇਕ ਸਾਲ ਤੋ ਗੁਪਤ ਅੰਗ ਉਤੇ ਕੈਸਰ ਹੋਣ ਕਰਕੇ ਪੀੜਤ ਪਰਿਵਾਰ ਨੇ ਸਮਾਜਸੇਵੀ ਵੀਰਾ ਅਤੇ ਦਾਨੀ ਸੱਜਣਾ ਤੋ ਇਲਾਜ ਲਈ ਮੱਦਦ ਦੀ ਗੁਹਾਰ ਲਾਈ ਹੈ । ਇਸ ਬਾਰੇ ਜਾਣਕਾਰੀ ਦਿੰਦਿਆ ਪੀੜਤ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ ਇਕ ਸਾਲ ਪਹਿਲਾ ਅਮ੍ਰਿਤਸਰ ਦੇ ਇਕ ਸਰਕਾਰੀ ਹਸਪਤਾਲ ਵਾਲਿਆਂ ਨੇ ਇਲਾਜ ਢਾਈ ਤੋ ਤਿੰਨ ਲੱਖ ਰੁਪੈ ਮੰਗੇ ਸਨ । ਪਰ ਪੈਸੇ ਦੀ ਕਮੀ ਕਰਕੇ ਅਸੀ ਇਲਾਜ ਨਹੀ ਕਰਵਾ ਸਕੇ ।ਉਨਾ ਕਿਹਾ ਕਿ ਜੋ ਜਮੀਨ ਸੀ ਉਹ ਅਸੀ ਵੇਚਕੇ ਘਰ ਬਣਾ ਲਿਆ ਤੇ ਉਸ ਘਰ ਉਤੇ ਵੀ ਤਿੰਨ ਲੱਖ ਵਿਚ ਕਿਸੇ ਨੂੰ ਗਹਿਣੇ ਕੀਤਾ ਹੋਇਆ ਹੈ ।ਉਸਨੇ ਦੱਸਿਆ ਕਿ ਉਨਾਂ ਰਿਸਤੇਦਾਰਾ ਤੋ ਵਿਆਜੀ ਪੈਸੇ ਚੁੱਕਕੇ ਆਪਣੇ ਪੁਤਰ ਨੂੰ ਦੂਜੇ ਦੇਸ ਭੇਜਿਆ ਪਰ ਕਰੋਨਾ ਵਾਇਰਸ ਕਾਰਣ ਉਹ ਉਥੇ ਕੰਮ ਨਾ ਮਿਲਣ ਕਰਕੇ ਵਿਹਲਾ ਬੈਠਾ ਹੋਇਆ ਹੈ । ਤਰਸੇਮ ਨੇ ਦੱਸਿਆ ਕਿ ਕੈਸਰ ਕਾਰ ਉਸਦਾ ਗੁਪਤ ਅੰਗ ਪੂਰੀ ਤਰਾ ਗਲ ਸੜ ਗਿਆ ਹੈ ਅਤੇ ਲਗਾਤਾਰ ਕੈਸਰ ਦਾ ਪ੍ਕੋਪ ਵੱਧ ਰਿਹਾ ਹੈ ।ਉਸਨੇ ਰੌਦੇ ਹੋਏ ਸਮਾਜਸੇਵੀ ਵੀਰਾ ਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਪਲੀਜ ਮੇਰੀ ਜਾਨ ਬਚਾਈ ਜਾਵੇ । ਇਸ ਮੌਕੇ ਪਹੁੰਚੇ ਪਿੰਡ ਦੇ ਮਜੂੰਦਾ ਸਰਪੰਚ ਨਿਰਵੈਲ ਸਿੰਘ , ਅਤੇ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ , ਮੈਬਰ ਪੰਚਾਇਤ ਸਰਮੈਲ ਸਿੰਘ, ਮੈਬਰ ਸੌਨਾ ਸਿੰਘ , ਨਿੰਦਾ ਸਿੰਘ ਆਦਿ ਨੇ ਸਮਾਜਸੇਵੀ ਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਇਸ ਗਰੀਬ ਲੋੜਵੰਦ ਪਰਿਵਾਰ ਦੇ ਇਲਾਜ ਲਈ ਮੱਦਦ ਕੀਤੀ ਜਾਵੇ ।ਤਰਸੇਮ ਸਿੰਘ ਦੇ ਇਲਾਜ ਲਈ ਆਪ ਫੌਨ ਨੰਬਰ 7719405808/ ਤੇ ਸਪੰਰਕ ਕਰ ਸਕਦੇ ਹੋ ਜਾ ਫਿਰ ਤਰਸੇਮ ਤੇ ਉਸਦੀ ਪਤਨੀ ਦੇ ਜੁਆਇਟ ਖਾਤਾ ਸੈਟਰਲ ਬੈਕ ਭਿੱਖੀਵਿੰਡ ਅਕਾਊਟ ਨੰਬਰ 3083315208/ ਆਈ ਐਫ ਸੀ ਕੌਡ cbin 0280343 ਤੇ ਮੱਦਦ ਭੇਜ ਸਕਦੇ ਹੋ ।