ਪਿੰਡ ਦੇ ਪਰਿਵਾਰਾਂ ਨੂੰ ਬੱਤੀ ਤੋਂ ਬਿਨਾਂ ਚੱਲਣ ਵਾਲੇ ਸਾਫ ਪਾਣੀ ਦੇ ਆਰੋ ਦਿੱਤੇ ਗਏ

0
144

ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਮਾੜੀ ਨੌ ਅਬਾਦ ਵਿਖੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਪਿੰਡ ਦੇ ਸਾਰੇ ਪਰਿਵਾਰਾਂ ਨੂੰ ਬੱਤੀ ਤੋਂ ਬਿਨਾਂ ਚੱਲਣ ਵਾਲੇ ਸਾਫ ਪਾਣੀ ਦੇ ਆਰੋ ਦਿੱਤੇ ਗਏ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਸਕੀਮਾਂ ਆ ਰਹੀਆਂ ਹਨ ਉਹ ਬਿਨਾਂ ਕਿਸੇ ਭੇਦ-ਭਾਵ ਲੋਕਾਂ ਤੱਕ ਪੁਚਾਇਆ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਪਿੰਡ ਮਾੜੀ ਨੌ ਆਬਾਦ ਦਾ ਪੀਣ ਵਾਲਾ ਪਾਣੀ ਬਹੁਤ ਖਰਾਬ ਹੋ ਚੁੱਕਾ ਹੈ ਜਿਸ ਕਰ ਕੇ ਕਾਂਗਰਸ ਸਰਕਾਰ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਆਰ ਓ ਸਿਸਟਮ ਮੁਹੱਈਆ ਕਰਵਾਇਆ ਗਿਆ ਹੈ ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਸੋਚ ਹੈ ਕਿ ਹਰੇਕ ਪਿੰਡ ਵਿੱਚ ਪੀਣ ਯੋਗ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਲੋਕ ਭਿਆਨਕ ਬੀਮਾਰੀਆਂ ਤੋਂ ਬਚ ਸਕਣ ਇਸ ਮੌਕੇ ਸਰਪੰਚ ਅਵਤਾਰ ਸਿੰਘ ਮਾੜੀ ਨੌ ਅਬਾਦ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਧੰਨਵਾਦ ਕੀਤਾ