Site icon Live Bharat

ਪਿਛਲੇ 82 ਦਿਨਾਂ ਤੋਂ ਆਪਣੀ ਮੰਗਾ ਨੂੰ ਲੈਕੇ ਸੁਰਿੰਦਰਪਾਲ ਚੜ੍ਹਿਆ ਹੈ ਟਾਵਰ ਤੇ,ਪਿਤਾ ਨੇ ਕਿਹਾ- ਫਿਕਰ ਹੈ ਪੁੱਤਰ ਦੀ

ਪਿਛਲੇ 82 ਦਿਨਾਂ ਤੋਂ ਆਪਣੀ ਮੰਗਾ ਨੂੰ ਲੈਕੇ ਸੁਰਿੰਦਰਪਾਲ ਚੜ੍ਹਿਆ ਹੋਇਆ ਹੈ ਟਾਵਰ ਤੇ, ਰੋਂਦੇ ਹੋਏ ਪਿਤਾ ਨੇ ਕਿਹਾ- ਫਿਕਰ ਹੈ ਉਸਨੂੰ ਅਪਣੇ ਪੁੱਤਰ ਦੀ ਈਟੀਟੀ ਟੈਟ ਪਾਸ ਬੇਰੋਜਗਾਰ ਅਧਿਆਪਕ ਯੂਨੀਅਨ ਦੇ ਵਲੋਂ ਲੰਬੇ ਸਮੇਂ ਤੋਂ ਸੰਗਰੂਰ ਅਤੇ ਪਟਿਆਲੇ ਦੇ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਲੇਕਿਨ ਪੰਜਾਬ ਸਰਕਾਰ ਨੇ ਹਲੇ ਤਕ ਉਨ੍ਹਾਂ ਦੀ ਇਕ ਵੀ ਮੰਗ ਨਹੀਂ ਮੰਨੀ ਹੈ, ਜਿਸ ਦੇ ਚਲਦੇ ਜਿਲਾ ਗੁਰਦਾਸਪੁਰ ਦੇ ਪਿੰਡ ਵੱਡਾ ਬਿਆਨਪੁਰ ਦੇ ਰਹਿਣ ਵਾਲੇ ਸੁਰਿੰਦਰਪਾਲ ਸਿੰਘ ਪਿਛਲੇ ਕਰੀਬ 82 ਦਿਨਾਂ ਤੋਂ ਟਾਵਰ ਤੇ ਚੜਿਆ ਹੋਇਆ ਹੈ, ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜਿੰਨੀ ਦੇਰ ਤਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਓਨੀ ਦੇਰ ਤਕ ਉਹ ਟਾਵਰ ਤੋਂ ਥੱਲੇ ਨਹੀਂ ਆਵੇਗਾ।

ਟਾਵਰ ਤੇ ਚੜੇ ਸੁਰਿੰਦਰਪਾਲ ਸਿੰਘ ਦੇ ਪਿਤਾ ਪਰਸ ਰਾਮ ਨੇ ਰੋਂਦਿਆਂ ਹੋਇਆ ਕਿਹਾ ਕਿ ਉਸਦਾ ਪੁੱਤਰ ਪਿਛਲੇ 82 ਦਿਨਾਂ ਤੋਂ ਟਾਵਰ ਤੇ ਚੜ੍ਹਿਆ ਹੋਇਆ ਹੈ ਓਹਨੂੰ ਉਸਦੀ ਬਹੁਤ ਫਿਕਰ ਹੈ ਅਤੇ ਹੁਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮੰਗ ਮਨ ਲਵੇ, ਜਿਸ ਤੇ ਉਸਦਾ ਪੁੱਤਰ ਸਹੀ-ਸਲਾਮਤ ਘਰ ਵਾਪਿਸ ਆ ਜਾਵੇ। ਅਗਰ ਉਸਦੇ ਪੁੱਤਰ ਨੂੰ ਕੁਛ ਹੋ ਗਿਆ ਤਾਂ ਉਸਦੀ ਜਿੰਮੇਵਾਰ ਸਰਕਾਰ ਹੋਵੇਗੀ।

ਈਟੀਟੀ ਟੈਟ ਪਾਸ ਬੇਰੋਜਗਾਰ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀ ਸੁਰਿੰਦਰਪਾਲ ਸਿੰਘ ਦੀ ਜਾਨਮਾਲ ਨੂੰ ਲੈਕੇ ਬਹੁਤ ਪ੍ਰੇਸ਼ਾਨ ਹਨ, ਸਰਕਾਰ ਉਨ੍ਹਾਂ ਦੀ ਬਿਲਕੁਲ ਨਹੀਂ ਸੁਨ ਰਹੀ, ਸਰਕਾਰ ਆਪਣੇ ਅੜੀਅਲ ਰਵਈਏ ਤੇ ਅੜੀ ਹੋਈ ਹੈ ਲੇਕਿਨ ਜਦੋ ਤਕ ਸਾਡੀਆਂ ਮੰਗਾ ਪੁਰੀਆ ਨਹੀਂ ਹੁੰਦੀਆਂ ਤਦ ਤਕ ਉਹ ਵੀ ਪਿੱਛੇ ਹਟਣ ਵਾਲੇ ਨਹੀਂ ਹਨ। ਉਹ ਖੁਦ ਸੁਰਿੰਦਰ ਦੇ ਕੋਲ ਟਾਵਰ ਤੇ ਗਏ ਸਨ ਲੇਕਿਨ ਸੁਰਿੰਦਰ ਨੇ ਥਲੇ ਆਣ ਤੋਂ ਸਾਫ ਮਨਾ ਕਰ ਦਿਤਾ ਹੈ। ਉਹ ਪਿਛਲੇ 80 ਦਿਨਾਂ ਤੋਂ ਯਾਦਾ ਕੁਝ ਨਹੀਂ ਖਾ ਰਿਹਾ ਹੈ, ਸਿਰਫ ਪਾਣੀ ਹੀ ਪੀ ਰਿਹਾ ਹੈ, ਜਿਸ ਨਾਲ ਉਹ ਕਾਫੀ ਕਮਜ਼ੋਰ ਹੋ ਗਿਆ ਹੈ। ਪ੍ਰਧਾਨ ਰਾਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਾਡੀਆਂ ਪੋਸਟਾਂ ਤਾਂ ਕਢਿਆ ਹੋਇਆ ਹਨ, ਲੇਕਿਨ ਸਰਕਾਰ ਹੋਰ ਕੈਟਾਗਰੀ ਦੇ ਲੋਕ ਵੀ ਇਨ੍ਹਾਂ ਪੋਸਟਾਂ ਵਿੱਚ ਪਾ ਰਹੀ ਹੈ ਜਿਸ ਨਾਲ ਬਹੁਤ ਘਟ ਈਟੀਟੀ ਟੈਟ ਪਾਸ ਬੇਰੋਜਗਾਰ ਅਧਿਆਪਕਾਂ ਨੂੰ ਨੌਕਰੀ ਮਿਲੇਗੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ, ਕਿ ਉਹ ਜਲਦੀ ਵੀ ਇਹ ਮਸਲਾ ਹੱਲ ਕਰਨ।

 

Exit mobile version