ਪਟਿਆਲਾ ਵਿਖੇ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਵਾਲੀ ਜਗ੍ਹਾ ਤੇ ਪੁਲਸ ਵੱਲੋਂ ਬੇਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ

0
104

ਅੱਜ ਪਟਿਆਲਾ ਵਿਖੇ ਸੂਲਰ ਚੌਕ ਵਿਚ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਵਾਲੀ ਜਗ੍ਹਾ ਤੇ ਪੁਲਸ ਵੱਲੋਂ ਬੇਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ।ਮਹਿਲ ਦੀ ਕੰਧ ਦੇ ਨਾਲ ਨਾਲ ਜਿੱਥੇ ਕਿਸਾਨਾਂ ਦੇ ਟਰੈਕਟਰ ਖੜ੍ਹੇ ਹਨ ਉਥੇ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਖਾਸ ਗੱਲ ਇਹ ਹੈ ਕਿ ਅੱਜ ਪੁਲਸ ਮੁਲਾਜ਼ਮਾਂ ਕੂਲੇ ਅੱਥਰੂ ਗੈਸ ਅਤੇ ਐਕਸਪਲੋਸਿਵ ਡਿਟੈਕਟਰ ਵਗੈਰਾ ਦਾ ਵੀ ਪੁਖਤਾ ਪ੍ਰਬੰਧ ਹੈ ।ਪੁਲੀਸ ਦੀ ਤਿਆਰੀ ਵੇਖ ਕੇ ਇੰਜ ਜਾਪਦਾ ਹੈ ਕਿ ਇਹ ਕਿਸਾਨਾਂ ਨਾਲ ਨਹੀਂ ਕਿਸੇ ਅਤਿਵਾਦੀਆਂ ਦੇ ਟੋਲੇ ਦੇ ਨਾਲ ਸਿੱਝਣ ਜਾ ਰਹੇ ਹੁੰਦੇ ਹਨ ।ਉੱਡਦੀਆਂ ਉੱਡਦੀਆਂ ਖਬਰਾਂ ਮੁਤਾਬਕ ਸਰਕਾਰ ਵੱਲੋਂ ਸ਼ਹਿਰ ਦੇ ਅੱਜ ਦਿੱਤੀ ਗਈ ਮੀਟਿੰਗ ਵੀ ਵੀਹ ਅੱਗੇ ਪਾਉਣ ਦੀ ਗੱਲਬਾਤ ਚੱਲ ਰਹੀ ਹੈ ਮੌਕੇ ਤੇ ਵੱਡੀ ਗਿਣਤੀ ਵਿਚ ਪੁਲੀਸ ਦੀਆਂ ਬੱਸਾਂ ਵੀ ਖਾਲੀ ਬੱਸਾਂ ਵੀ ਪਹੁੰਚੀਆਂ ਹੋਈਆਂ ਹਨ