ਨੈਸ਼ਨਲ ਹੈਲਥ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਲਈ ਗੁਰਦਾਸਪੁਰ ਵਿੱਚ ਹੜਤਾਲ ਕੀਤੀ ਸ਼ੁਰੂ

0
209

ਰੂਰਲ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਰੈਗੂਲਰ ਹੋਨ ਦੀ ਮੰਗ ਨੂੰ ਲੈਕੇ ਅੱਜ ਅਣਮਿੱਥੇ ਸਮੇਂ ਤੇ ਹੜਤਾਲ ਕਰ ਦਿਤੀ ਹੈ ਅਤੇ ਸਿਹਤ ਵਿਭਾਗ ਦਾ ਮੁਕੰਮਲ ਕੰਮ ਬੰਦ ਕੀਤਾ, ਵੈਕਸੀਨੇਸਨ ਦਾ ਪੂਰੀ ਤਰਾਂ ਬਾਈਕਾਟ ਕੀਤਾ, ਕਰੋਨਾ ਸੈਪਲਿੰਗ ਬੰਦ ਰੱਖ ਅਤੇ ਐਮਰਜੈਸੀ ਸੇਵਾਵਾਂ ਵੀ ਬੰਦ ਰੱਖੀਆਂ। ਇਸ ਦੋਰਾਨ ਗੁਰਦਾਸਪੁਰ ਵਿਖੇ ਹੜਤਾਲੀ ਤੇ ਬੈਠੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਨੂੰ ਸੇਹਤ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰਧਾਨ ਨੇ ਦੱਸਿਆ ਕਿ ਇਸ ਮਿਸ਼ਨ ਵਿੱਚ ਸਭ ਤੋਂ ਪੁਰਾਣੇ ਪ੍ਰੋਗਰਾਮ ਜਿਵੇ ਟੀਬੀ ਵਿਭਾਗ ਦੇ ਕਰਮਚਾਰੀ, ਲੈਪਰੋਸੀ ਵਿਭਾਗ ਦੇ ਕਰਮਚਾਰੀ ਅਤੇ ਆਰ ਸੀ ਐਚ ਪ੍ਰੋਗਰਾਮ ਦੇ ਕਰਮਚਾਰੀ ਜਿਨਾ ਨੂੰ ਇਸ ਮਿਸ਼ਨ ਵਿੱਚ ਠੇਕੇ ਤੇ ਕੰਮ ਕਰਦੇ ਕਰਦੇ 20-25 ਸਾਲ ਹੋ ਗਏ ਹਨ ਪਰੰਤੂ ਇਨਾਂ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਸਿਵਾ ਕੁਝ ਨਹੀ ਦਿੱਤਾ। ਇਨਾਂ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਬਿਨਾਂ ਸਰਤ ਉਨਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਇਹ ਕਰਮਚਾਰੀ ਛੇਤੀ ਹੀ ਬਹੁਤ ਤਿੱਖਾ ਸੰਘਰਸ ਵਿੱਢਣ ਦੀ ਤਿਆਰੀ ਵਿੱਚ ਹਨ